ਨਵੀਂ ਦਿੱਲੀ, ਪੀਟੀਆਈ : ਭਾਰਤ 'ਚ ਛੋਟੇ ਵਪਾਰੀਆਂ ਨੂੰ ਲੋਨ ਮੁਹੱਈਆ ਕਰਵਾਉਣ ਲਈ ਗੂਗਲ ਇੰਡੀਆ ਅੱਗੇ ਆਇਆ ਹੈ। ਗੂਗਲ ਇੰਡੀਆ ਨੇ ਵੀਰਵਾਰ ਨੂੰ ਕਿਹਾ ਕਿ ਉਹ ਵਪਾਰੀਆਂ ਨੂੰ 'Google Pay For Business' ਜ਼ਰੀਏ ਲੋਨ ਮੁਹੱਈਆ ਕਰਵਾਉਣ 'ਚ ਮਦਦ ਲਈ ਵਿੱਤੀ ਸੰਸਥਾਵਾਂ ਨਾਲ ਮਿਲ ਕੇ ਕੰਮ ਕਰੇਗਾ। ਇਹ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪ੍ਰਭਾਵਿਤ ਛੋਟੇ ਉਦਮੀਆਂ ਨੂੰ ਡਿਜੀਟਲ ਲੌਕਰ ਉਨ੍ਹਾਂ ਦੇ ਵਪਾਰ 'ਚ ਰਿਕਵਰੀ ਲਿਆਉਣ ਦੀ ਗੂਗਲ ਦੀ ਪਹਿਲ ਦਾ ਹਿੱਸਾ ਹੈ।

ਗੂਗਲ ਨੇ ਇਕ ਬਿਆਨ 'ਚ ਕਿਹਾ, 'ਗੂਗਲ ਪੇ ਫਾਰ ਬਿਜ਼ਨੈੱਸ' (Google Pay for Business) ਐਪ ਤੋਂ ਪਹਿਲਾਂ ਹੀ ਦੇਸ਼ ਵਿਚ ਕਰੀਬ 30 ਲੱਖ ਛੋਟੇ ਵਪਾਰੀ ਜੁੜੇ ਹਨ ਤੇ ਹੁਣ ਕੰਪਨੀ ਆਉਣ ਵਾਲੇ ਸਮੇਂ 'ਚ ਇਨ੍ਹਾਂ ਨੂੰ ਲੋਨ ਦੇਣ ਦੀ ਸਹੂਲਤ 'ਤੇ ਕੰਮ ਕਰ ਰਹੀ ਹੈ। ਇਸ ਦੇ ਲਈ ਗੂਗਲ ਵਿੱਤੀ ਸੰਸਥਾਵਾਂ ਨਾਲ ਕੰਮ ਕਰੇਗਾ। ਇਸ ਆਰਥਿਕ ਬੇਯਕੀਨੀ ਦੇ ਸਮੇਂ ਇਹ ਜ਼ਰੂਰੀ ਹੈ।'

ਗੂਗਲ ਨੇ ਦੱਸਿਆ ਕਿ ਉਸ ਦੀ ਇਹ ਪੇਸ਼ਕਸ਼ ਜਲਦ ਹੀ ਲਾਈਵ ਹੋ ਜਾਵੇਗੀ। ਗੂਗਲ ਨੇ ਭਾਰਤ 'ਚ 'ਗ੍ਰੋ ਵਿਦ ਗੂਗਲ ਸਮਾਲ ਬਿਜ਼ਨੈੱਸ ਹੱਬ' ਵੀ ਲਾਂਚ ਕੀਤਾ ਹੈ। ਇਸ ਨਾਲ ਸਾਰੇ ਛੋਟੇ ਕਾਰੋਬਾਰੀਆਂ ਨੂੰ ਇਕ ਅਜਿਹਾ ਪਲੇਟਫਾਰਮ ਮਿਲ ਰਿਹਾ ਹੈ ਜਿੱਥੇ ਉਨ੍ਹਾਂ ਨੂੰ ਡਿਜੀਟਲ ਹੋਣ ਲਈ ਸਾਰੇ ਜ਼ਰੂਰੀ ਉਤਪਾਦ ਤੇ ਟੂਲਜ਼ ਮਿਲ ਰਹੇ ਹਨ। ਇੱਥੇ ਉਹ ਆਪਣੇ ਵਪਾਰ ਦੀ ਲਗਾਤਾਰਤਾ ਬਣਾਈ ਰੱਖ ਸਕਦੇ ਹਨ ਤੇ ਡਿਜੀਟਲ ਸਕਿੱਲਜ਼ ਸਿਖਣ ਲਈ ਤੁਰੰਤ ਮਦਦ ਵੀਡੀਓਜ਼ ਵੀ ਪਾ ਸਕਦੇ ਹਨ। ਗੂਗਲ ਨੇ ਦੱਸਿਆ ਕਿ ਇਸ ਨੂੰ ਉਹ ਜਲਦ ਹੀ ਹਿੰਦੀ 'ਚ ਉਪਲਬਧ ਕਰਵਾਏਗਾ।

ਇਸ ਤੋਂ ਇਲਾਵਾ ਕੰਪਨੀ ਆਪਣੀ 'Nearby Stores' ਸਹੂਲਤ ਨੂੰ ਵੀ ਹੁਣ ਦੇਸ਼ਭਰ 'ਚ ਲਾਗੂ ਕਰਨ ਜਾ ਰਹੀ ਹੈ। ਇਸ ਸਹੂਲਤ ਜ਼ਰੀਏ ਗੂਗਲ ਪੇ ਐਪ 'ਤੇ ਯੂਜ਼ਰਜ਼ ਆਪਣੇ ਨਜ਼ਦੀਕੀ ਸਟੋਰਜ਼ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ। ਇਹ ਸਹੂਲਤ ਦਿੱਲੀ, ਮੁੰਬਈ, ਪੁਣੇ, ਹੈਦਰਾਬਾਦ ਤੇ ਚੇਨਈ 'ਚ ਪਹਿਲਾਂ ਤੋਂ ਹੀ ਉਪਲਬਧ ਹੈ।

ਭਾਰਤ 'ਚ ਗੂਗਲ ਨੇ ਪਿਛਲੇ ਸਾਲ ਦੇ ਆਖ਼ਿਰ 'ਚ Google Pay for Business ਐਪ ਨੂੰ ਲਾਂਚ ਕੀਤਾ ਸੀ। ਇਸ ਤੋਂ ਪਹਿਲਾਂ ਗੂਗਲ ਨੇ ਸਾਲ 2017 'ਚ ਭਾਰਤ 'ਚ GoogleMyBusiness ਐਪ ਵੀ ਲਾਂਚ ਕੀਤਾ ਸੀ।

Posted By: Seema Anand