ਜੇਐੱਨਐੱਨ, ਨਵੀਂ ਦਿੱਲ਼ੀ : PNB 'ਚ ਹਾਲ ਹੀ 'ਚ ਯੂਨਾਈਟੇਡ ਬੈਂਕ ਆਫ ਇੰਡੀਆ ਤੇ ਓਰੀਏਂਟਲ ਬੈਂਕ ਆਫ ਕਾਮਰਸ ਦਾ ਰਲੇਵਾਂ ਹੋਇਆ ਹੈ। ਇਸ ਰਲੇਵੇਂ ਤੋਂ ਬਾਅਦ ਦੇਸ਼ ਦੇ ਇਸ ਦੂਜੇ ਸਭ ਤੋਂ ਵੱਡੇ ਬੈਂਕ PNB 'ਚ ਕਈ ਤਰ੍ਹਾਂ ਦੇ ਬਦਲਾਅ ਹੋਏ ਹਨ। PNB ਦੇ ਗਾਹਕ ਆਪਣੀ ਚੈਕਬੁੱਕ, ਪਾਸਬੁੱਕ ਤੇ ATM ਵਰਗੇ ਕਾਰਡ ਨੂੰ ਲੈ ਕੇ ਗੱਲਾਂ ਕਰ ਸਨ ਕਿ ਕੀ ਇਸ 'ਚ ਬਦਲਾਅ ਹੋਵੇਗਾ ਜਾਂ ਇਹ ਜਾਰੀ ਰਹੇਗਾ। ਬੈਂਕ ਨੇ ਟਵੀਟ ਰਾਹੀਂ ਗਾਹਕਾਂ ਦੀ ਇਸ ਪਰੇਸ਼ਾਨੀ ਨੂੰ ਦੂਰ ਕੀਤਾ।

PNB ਨੇ ਸਾਫ਼ ਕਰ ਦਿੱਤਾ ਕਿ ਕਿਸੇ ਵੀ ਗਾਹਕ ਨੂੰ ATM ਕਾਰਡ ਬਦਲਣਾ ਨਹੀਂ ਹੋਵੇਗਾ ਤੇ ਪੁਰਾਣੇ ਏਟੀਐੱਮ ਕਾਰਡ ਵੀ ਪਹਿਲਾਂ ਦੀ ਤਰ੍ਹਾਂ ਚੱਲਦੇ ਰਹਿਣਗੇ। ਗਾਹਕ ਬਗੈਰ ਕਿਸੇ ਹੋਰ ਫੀਸ 'ਤੇ ਉਸ ਦੇ 13 ਹਜ਼ਾਰ ਤੋਂ ਜ਼ਿਆਦਾ ATM ਦਾ ਇਸਤੇਮਾਲ ਕਰ ਸਕਣਗੇ। ਜੇ ਕਿਸੇ ਗਾਹਕ ਨੂੰ ਆਪਣਾ ਮੋਬਾਈਲ ਨੰਬਰ ਜਾਂ ਈਮੇਲ ਆਈਡੀ ਅਪਡੇਟ ਜਾਂ ਰਜਿਸਟਰ ਕਰਨਾ ਹੋਵੇ ਤਾਂ ਉਹ ਆਪਣੇ ਮੂਲ ਬੈਂਕ ਦੀ ਕਿਸੇ ਵੀ ਬ੍ਰਾਂਚ 'ਚ ਜਾ ਕੇ ਕਰਾ ਸਕਦੇ ਹਨ।

ਇਸ ਤੋਂ ਇਲ਼ਾਵਾ ਗਾਹਕ ਬਿਨਾਂ ਕਿਸੇ ਚਿੰਤਾ ਦੇ ਵਰਤਮਾਨ ਪਾਸਬੁੱਕ ਤੇ ਚੈਕਬੁੱਕ ਦਾ ਇਸਤੇਮਾਲ ਕਰੇ। ਜੇ ਕਿਸੇ ਤਰ੍ਹਾਂ ਦਾ ਬਦਲਾਅ ਹੋਵੇਗਾ ਤਾਂ ਪਹਿਲਾਂ ਗਾਹਕਾਂ ਨੂੰ ਸੂਚਿਤ ਕੀਤਾ ਜਾਵੇਗਾ, ਉਸ ਸਮੇਂ ਤਕ ਬਿਨਾਂ ਕਿਸੇ ਚਿੰਤਾ ਦੇ ਸੇਵਾਵਾਂ ਦਾ ਮਜ਼ਾ ਲਓ। ਗਾਹਕ ਜ਼ਿਆਦਾ ਜਾਣਕਾਰੀ ਲਈ https://tinyurl.com/tkakqsp 'ਤੇ ਕਲਿੱਕ ਕਰ ਸਕਦੇ ਹਨ।

ਵਿੱਤ ਮੰਤਰਾਲਾ ਨੇ ਕੁਝ ਸਮੇਂ ਪਹਿਲਾਂ ਦੇਸ਼ 'ਚ 10 ਸਰਕਾਰੀ ਬੈਂਕਾਂ ਦੇ ਰਲੇਵੇ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਓਰੀਏਂਟਲ ਬੈਂਕ ਆਫ ਕਮਰਸ ਤੇ ਯੂਨਾਈਟੇਡ ਬੈਂਕ ਆਫ ਇੰਡੀਆ ਦਾ ਉਸ 'ਚ ਰਲੇਵਾ ਹੋਇਆ।

Posted By: Amita Verma