ਨਵੀਂ ਦਿੱਲੀ, ਨਈ ਦੁਨੀਆਂ : ਜੇ ਤੁਸੀਂ ਪੇਟੀਐਮ ਗਾਹਕ ਹੋ ਤਾਂ ਤੁਹਾਡੇ ਲਈ ਇਹ ਮਹੱਤਵਪੂਰਣ ਖ਼ਬਰ ਹੈ। ਐਪ ਹੁਣ ਆਪਣੇ ਗਾਹਕਾਂ ਨੂੰ 2 ਲੱਖ ਰੁਪਏ ਤੱਕ ਦੀ ਕਰਜ਼ਾ ਸਹੂਲਤ ਦੇ ਰਹੀ ਹੈ। ਨਿੱਜੀ ਕਰਜ਼ਾ ਪ੍ਰਾਪਤ ਕਰਨ ਲਈ ਕਈ ਕਿਸਮਾਂ ਦੇ ਦਸਤਾਵੇਜ਼ ਲੋੜੀਂਦੇ ਹਨ ਤੇ ਇਸ ਦੀ ਪ੍ਰਕਿਰਿਆ ਵੀ ਬਹੁਤ ਲੰਬੀ ਹੁੰਦੀ ਹੈ। ਹੁਣ ਕੰਪਨੀ ਨੇ ਇਸ ਪ੍ਰਕਿਰਿਆ ਨੂੰ ਆਸਾਨ ਕਰ ਦਿੱਤਾ ਹੈ। ਪੇਟੀਐਮ ਆਪਣੇ ਲੱਖਾਂ ਗਾਹਕਾਂ ਨੂੰ ਅਸਾਨ ਸ਼ਰਤਾਂ ਵਿੱਚ ਦੋ ਲੱਖ ਰੁਪਏ ਤਕ ਦੇ ਕਰਜ਼ੇ ਪ੍ਰਦਾਨ ਕਰ ਰਹੀ ਹੈ। ਹਾਲ ਹੀ ਵਿਚ ਕੰਪਨੀ ਨੇ ਇਕ ਇੰਸਟੈਂਟ ਨਿੱਜੀ ਲੋਨ ਸੇਵਾ ਸ਼ੁਰੂ ਕੀਤੀ ਹੈ। ਗਾਹਕ ਸ਼ਰਤਾਂ ਪੂਰੀਆਂ ਕਰਕੇ ਮਿੰਟਾਂ ਵਿਚ ਲੋਨ ਲੈ ਸਕਦੇ ਹਨ। ਆਓ ਜਾਣਦੇ ਹਾਂ ਪੂਰੀ ਪ੍ਰਕਿਰਿਆ....


ਘਰ ਬੈਠੇ ਉਪਲਬਧ ਹੋਵੇੇਗਾ ਕਰਜ਼ਾ.....

ਪੇਟੀਐਮ ਕਰਜ਼ਾ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ। ਕਰਜ਼ਾ ਲੈਣ ਲਈ ਗਾਹਕਾਂ ਨੂੰ ਘਰ ਤੋਂ ਬਾਹਰ ਨਹੀਂ ਜਾਣਾ ਪਏਗਾ। ਤੁਸੀਂ ਘਰ ਵਿਚ ਆਪਣੇ ਮੋਬਾਈਲ ਤੋਂ ਕਰਜ਼ੇ ਲਈ ਅਰਜ਼ੀ ਦੇ ਸਕਦੇ ਹੋ। ਕਰਜ਼ਾ ਪ੍ਰਾਪਤ ਕਰਨ ਦੀ ਪੂਰੀ ਪ੍ਰਕਿਰਿਆ ਸਿਰਫ 2 ਮਿੰਟ ਦੀ ਹੈ। ਪ੍ਰਕਿਰਿਆ ਹੋਣ ਦੇ ਕੁਝ ਮਿੰਟਾਂ ਦੇ ਅੰਦਰ ਹੀ ਖਾਤੇ ’ਚ ਪੈਸੇ ਪਹੁੰਚਾ ਦਿੱਤੇ ਜਾਣਗੇ।


ਜਾਣੋ ਪੂਰੀ ਪ੍ਰਕਿਰਿਆ.....

ਪੇਟੀਐਮ ਦੁਆਰਾ ਕਰਜ਼ਾ ਪ੍ਰਾਪਤ ਕਰਨ ਲਈ ਐਪ ਦੇ ਫਾਈਨੈਂਸ਼ੀਅਲ ਸਰਵਿਸ ਵਿਭਾਗ ਵਿਚ ਜਾਣਾ ਹੋਵੇਗਾ। ਫਿਰ ਪਰਸਨਲ ਲੋਨਜ਼ ਟੈਬ ਤੇ ਕਲਿੱਕ ਕਰੋ। ਇਸ ਤੋਂ ਬਾਅਦ ਲੋੜੀਂਦੀ ਜਾਣਕਾਰੀ ਭਰਨਾ ਲਾਜ਼ਮੀ ਹੈ ਫਿਰ ਯੋਗਤਾ ਦੀ ਜਾਂਚ ਕਰਨ ਤੋਂ ਬਾਅਦ ਪੈਸੇ ਖਾਤੇ ਵਿਚ ਟ੍ਰਾਂਸਫਰ ਕਰ ਦਿੱਤੇ ਜਾਣਗੇ।


ਕ੍ਰੈਡਿਟ ਸਕੋਰ ’ਤੇ ਉਪਲਬਧ ਹੋਵੇਗਾ ਕਰਜ਼ਾ.....

ਪੇਟੀਐਮ ’ਤੇ ਦਿੱਤੇ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਇੰਸਟੈਂਟ ਲੋਨ ਨੌਕਰੀਪੇਸ਼ਾ, ਛੋਟੇ ਵਪਾਰੀਆਂ ਅਤੇ ਪੇਸ਼ੇਵਰਾਂ ਲਈ ਉਪਲਬਧ ਹੋਵੇਗਾ। ਕ੍ਰੈਡਿਟ ਸਕੋਰ ਦੇ ਅਧਾਰ ’ਤੇ ਇਹ ਕਰਜ਼ਾ ਦਿੱਤਾ ਜਾਵੇਗਾ। ਇਹ ਕਰਜ਼ਾ 18 ਤੋਂ 36 ਮਹੀਨਿਆਂ ’ਚ ਅਦਾ ਕਰਨਾ ਜ਼ਰੂਰੀ ਹੋਵੇਗਾ। ਪੇਟੀਐਮ ਨੇ ਇਸ ਸੇਵਾ ਲਈ ਬਹੁਤ ਸਾਰੇ ਬੈਂਕਾਂ ਨਾਲ ਸਮਝੌਤਾ ਕੀਤਾ ਹੈ।


Posted By: Sunil Thapa