ਜੇਐੱਨਐੱਨ, ਨਵੀਂ ਦਿੱਲੀ : ਟਾਈਮ ਮੈਗਜੀਨ ਨੇ ਦੁਨੀਆ ਦੀ ਟਾਪ 100 ਪ੍ਰਭਾਵੀ ਕੰਪਨੀਆਂ ਦੀ ਲਿਸਟ 'ਚ ਜੀਓ ਨੂੰ ਵੀ ਸ਼ਾਮਲ ਕੀਤਾ ਹੈ। ਇਸ ਲਿਸਟ 'ਚ ਸ਼ਾਮਲ ਸਾਰੀ ਕੰਪਨੀਆਂ ਦੁਨੀਆ 'ਤੇ ਕੁਝ ਖ਼ਾਸ ਪ੍ਰਭਾਵ ਪਾ ਰਹੀ ਹੈ। ਜੀਓ ਨੂੰ ਭਾਰਤ 'ਚ ਡਿਜੀਟਲ ਕ੍ਰਾਂਤੀ ਲਈ ਜ਼ਿੰਮੇਵਾਰ ਮੰਨਿਆ ਗਿਆ ਹੈ ਤੇ ਖੋਜ ਲਈ ਇਸ ਕੰਪਨੀ ਨੂੰ ਇਹ ਸਨਮਾਨ ਮਿਲਿਆ ਹੈ। ਜੀਓ ਇਸ ਸੂਚੀ 'ਚ ਥਾਂ ਪਾਉਣ ਵਾਲੀ ਇਕੱਲੀ ਭਾਰਤੀ ਕੰਪਨੀ ਹੈ। ਜੀਓ ਤੋਂ ਇਲਾਵਾ ਨੈੱਟਫਿਲਕਸ, ਨਿਨਟੇਂਡੋ, ਮਾਰਡਰਨਾ, ਦ ਲੇਗੋ ਗੁਰੱਪ, ਸਪਾਟੀਫਾਈ ਤੇ ਹੋਰ ਕੰਪਨੀਆਂ ਨੂੰ ਇਸ 'ਚ ਥਾਂ ਮਿਲੀ ਹੈ।

ਟਾਈਮ ਦੀ ਲਿਸਟ ਮੁਤਾਬਿਕ ਜਿਓ ਨੇ ਪਿਛਲੇ ਕੁਝ ਸਾਲਾਂ 'ਚ ਭਾਰਤ 'ਚ ਸਭ ਤੋਂ ਵੱਡਾ 4ਜੀ ਨੈੱਟਵਰਕ ਬਣਾਇਆ ਹੈ। ਇਸ ਨਾਲ ਹੀ ਕੰਪਨੀ ਦੁਨੀਆ 'ਚ ਸਭ ਤੋਂ ਜ਼ਿਆਦਾ ਸਸਤਾ ਡੇਟਾ ਉਪਲੱਬਧ ਕਰਵਾ ਰਹੀ ਹੈ। ਕੰਪਨੀ 1ਜੀਬੀ ਡੇਟਾ ਰਿਲਾਇੰਸ ਜੀਓ 5 ਰੁਪਏ ਦੀ ਕਿਫਾਇਤੀ ਕੀਮਤ 'ਤੇ ਵੇਚ ਰਹੀ ਹੈ।

ਹੁਣ ਤਕ ਦੇ ਸਭ ਤੋਂ ਵੱਡੇ ਨਿਵੇਸ਼ਕ ਜੀਓ ਦੇ ਪਲੇਟਫਾਰਮ 'ਚ ਨਿਵੇਸ਼ ਕਰਨਾ ਚਾਹੁੰਦੇ ਹਨ। ਜਿਓ ਦੇ ਡਿਜੀਟਲ ਬਿਜਨੈੱਸ ਦੀ ਮੰਗ ਸਭ ਤੋਂ ਜ਼ਿਆਦਾ ਹੈ। ਕੰਪਨੀ ਕੋਲ 410 ਮਿਲਿਅਨ ਸਬਸਕ੍ਰਾਈਬਰ ਹੈ। ਜੋ ਜੀਓ ਦੇ ਕਈ ਐਪ ਦਾ ਇਸਤੇਮਾਲ ਕਰਦੇ ਹਨ। ਫੇਸਬੁੱਕ ਜਿਓ ਨਾਲ ਮਿਲ ਕੇ ਇਕ ਈ-ਕਾਮਰਜ਼ ਪਲੇਟਫਾਰਮ ਬਣਾ ਰਹੀ ਹੈ, ਜਦਕਿ ਗੂਗਲ ਜਿਓ ਨਾਲ ਮਿਲ ਕੇ ਸਸਤਾ 5ਜੀ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ।

ਪਿਛਲੇ ਕਈ ਸਾਲਾਂ 'ਚ ਲਗਾਤਾਰ ਜਿਓ ਦੇ ਗਾਹਕਾਂ ਦੀ ਗਿਣਤੀ ਵਧੀ ਹੈ। ਸਾਲ 2020 'ਚ ਕੰਪਨੀ ਦੀ ਲਾਗਤ ਦੀ ਕੁੱਲ ਕੀਮਤ 20 ਬਿਲਿਅਨ ਡਾਲਰ ਅੰਕਿਤ ਕੀਤੀ ਗਈ ਸੀ।

Posted By: Amita Verma