ਬਿਜ਼ਨੈਸ ਡੈਸਕ, ਨਵੀਂ ਦਿੱਲੀ : ਨਿੱਜੀ ਖੇਤਰ ਦੇ ਵੱਡੇ ਬੈਂਕ ਐੱਚਡੀਐੱਫਸੀ ਨੇ ਵੱਖ-ਵੱਖ ਸਮਾਂ ਕਾਲ ਲਈ ਆਪਣੇ ਐੱਮਸੀਐੱਲਆਰ ਵਿਚ 10 ਬੇਸਿਸ ਪੁਆਇੰਟਾਂ ਤਕ ਦੀ ਕਟੌਤੀ ਦਾ ਐਲਾਨ ਕੀਤਾ ਹੈ। ਬੈਂਕ ਨੇ ਆਪਣੀ ਵੈੱਬਸਾਈਟ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਛੇ ਮਹੀਨੇ ਦੇ ਐੱਮਸੀਐੱਲਆਰ ਲਈ 5 ਬੇਸਿਸ ਪੁਆਇੰਟਾਂ ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ 8.1 ਫੀਸਦ ਹੋ ਗਿਆ ਹੈ। ਇਕ ਸਾਲ ਦੇ ਅਰਸੇ ਲਈ ਵੀ 5 ਬੇਸਿਸ ਪੁਆਇੰਟ ਦੀ ਕਟੌਤੀ ਕਰਕੇ ਇਸ ਨੂੰ 8.3 ਫੀਸਦ ਕੀਤਾ ਗਿਆ ਹੈ।ਜਦਕਿ ਬੈਂਕ ਨੇ 2 ਸਾਲ ਦੇ ਅਰਸੇ ਲਈ 5 ਬੇਸਿਸ ਪੁਆਇੰਟ ਦੀ ਕਟੌਤੀ ਅਤੇ 3 ਸਾਲ ਦੇ ਅਰਸੇ ਲਈ 10 ਬੇਸਿਸ ਪੁਆਇੰਟ ਦੀ ਕਟੌਤੀ ਦਾ ਐਲਾਨ ਕੀਤਾ ਹੈ। ਹੁਣ ਦੋਵੇਂ ਅਰਸਿਆਂ ਲਈ ਨਵੀਂਆਂ ਦਰਾਂ ਲੜੀਵਾਰ 8.4 ਫੀਸਦ ਅਤੇ 8.5 ਫੀਸਦ ਹੈ। ਬਦਲੀਆਂ ਗਈਆਂ ਨਵੀਂ ਦਰਾਂ 7 ਨਵੰਬਰ ਤੋਂ ਪ੍ਰਭਾਵੀ ਹੈ।

ਬੈਂਕ ਵੱਲੋਂ ਇਕ ਰਾਤ, ਇਕ ਮਹੀਨਾ ਅਤੇ 3 ਮਹੀਨੇ ਦੇ ਐੱਮਸੀਐੱਲਆਰ ਵਿਚ ਕੋਈ ਬਦਲਾਅ ਨਹੀਂ ਕੀਤਾ। ਐੱਚਡੀਐੱਫਸੀ ਨੇ ਪਿਛਲੀ ਵਾਰ ਅਗਸਤ ਵਿਚ ਆਪਣੇ ਐੱਮਸੀਐੱਲਆਰ ਵਿਚ ਕਟੌਤੀ ਕੀਤੀ ਸੀ। ਉਦੋਂ ਬੈਂਕ ਨੇ ਸਾਰੀਆਂ ਸਮਾਂ ਕਾਲ ਦੀਆਂ ਦਰਾਂ ਲਈ 10 ਬੇਸਿਸ ਪੁਆਇੰਟਾਂ ਦੀ ਕਟੌਤੀ ਕੀਤੀ ਗਈ ਸੀ।


ਗੌਰਤਲਬ ਹੈ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤਕ ਆਰਬੀਆਈ ਨੇ ਰੇਪੋ ਰੇਟ ਵਿਚ ਪੰਜ ਵਾਰ ਕਟੌਤੀ ਕੀਤੀ ਹੈ। ਕੇਂਦਰੀ ਬੈਂਕ ਨੇ ਹੁਣ ਤਕ ਕੁਲ 135 ਬੇਸਿਸ ਪੁਆਇੰਟਾਂ ਦੀ ਕਟੌਤੀ ਕਰ ਚੁੱਕਾ ਹੈ। ਕੇਂਦਰੀ ਬੈਂਕ ਨੇ ਰੇਪੋ ਰੇਟ ਵਿਚ ਕਟੌਤੀ ਤੋਂ ਬਾਅਦ ਸਾਰੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਕਟੌਤੀ ਦਾ ਲਾਭ ਤੁਰੰਤ ਗਾਹਕਾਂ ਨੂੰ ਦੇਵੇ। ਦਰਅਸਲ, ਆਰਬੀਆਈ ਨੂੰ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਸਨ ਕਿ ਬੈਂਕ ਰੇਪੋ ਰੇਟ ਵਿਚ ਕਟੌਤੀ ਦਾ ਪੂਰਾ ਲਾਭ ਗਾਹਕਾਂ ਨੂੰ ਨਹੀਂ ਦੇ ਰਹੇ।

Posted By: Susheel Khanna