v> ਨਵੀਂ ਦਿੱਲੀ (ਪੀਟੀਆਈ) : ਘਰੇਲੂ ਸਰਾਫਾ ਬਾਜ਼ਾਰ ਵਿਚ ਸੋਮਵਾਰ ਨੂੰ ਸੋਨਾ ਤੇ ਚਾਂਦੀ ਦੋਵਾਂ ਹੀ ਕੀਮਤੀ ਧਾਤੂਆਂ ਦੇ ਮੁੱਲ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਐੱਚਡੀਐੱਫਸੀ ਸਕਿਓਰਿਟੀਜ਼ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸੋਮਵਾਰ ਨੂੰ ਸੋਨੇ ਦੇ ਭਾਅ ਵਿਚ 276 ਰੁਪਏ ਦਾ ਇਜਾਫਾ ਹੋਇਆ ਹੈ, ਇਸ ਨਾਲ ਭਾਅ ਵਧ ਕੇ 46,013 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ। ਸਕਿਓਰਿਟੀਜ਼ ਅਨੁਸਾਰ, ਅੰਤਰਰਾਸ਼ਟਰੀ ਪੱਧਰ ’ਤੇ ਕੀਮਤਾਂ ਵਿਚ ਸੁਧਾਰ ਦੇ ਚਲਦਿਆਂ ਘਰੇਲੂ ਪੱਧਰ ’ਤੇ ਕੀਮਤ ਵਿਚ ਇਜਾਫਾ ਹੋਇਆ। ਹਾਲਾਂਕਿ, ਰੁਪਏ ਵਿਚ ਮਜ਼ਬੂਤੀ ਦੇ ਚਲਦਿਆਂ ਕੀਮਤਾਂ ਵਿਚ ਤੇਜ਼ੀ ਸੀਮਤ ਰਹੀ। ਜ਼ਿਕਰਯੋਗ ਹੈ ਕਿ ਪਿਛਲੇ ਸੈਸ਼ਨ ਵਿਚ ਸੋਨਾ 45,735 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ।

ਘਰੇਲੂ ਬਾਜ਼ਾਰ ਵਿਚ ਸੋਨੇ ਦੇ ਨਾਲ ਹੀ ਚਾਂਦੀ ਦੇ ਭਾਅ ਵਿਚ ਵੀ ਸੋਮਵਾਰ ਨੂੰ ਵਾਧਾ ਦਰਜ ਕੀਤਾ ਗਿਆ। ਚਾਂਦੀ ਦੇ ਭਾਅ ਵਿਚ ਸੋਮਵਾਰ ਨੂੰ 265 ਰੁਪਏ ਦਾ ਵਾਧਾ ਹੋਇਆ, ਜਿਸ ਨਾਲ ਇਹ ਵਧ ਕੇ 68,567 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। ਗੌਰਤਲਬ ਹੈ ਕਿ ਇਸ ਨਾਲ ਪਿਛਲੇ ਸੈਸ਼ਨ ਵਿਚ ਚਾਂਦੀ 68,322 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ’ਤੇ ਬੰਦ ਹੋਈ ਸੀ।

Posted By: Susheel Khanna