ਨਵੀਂ ਦਿੱਲੀ, ਪੀਟੀਆਈ : Gold Rate Today: ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਘਰੇਲੂ ਸਰਾਫ਼ਾ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਗਿਰਾਵਟ ਦਰਜ਼ ਕੀਤੀ ਗਈ। ਐੱਚਡੀਐੱਫ਼ਸੀ ਸਕਿਊਰਿਟੀਜ਼ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਮਵਾਰ ਨੂੰ ਸੋਨੇ ਦੇ ਭਾਅ 'ਚ 24 ਰੁਪਏ ਫ਼ੀ 10 ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ। ਇਸ ਗਿਰਾਵਟ ਦੇ ਨਾਲ ਹੀ ਦਿੱਲੀ 'ਚ ਸੋਨੇ ਦਾ ਹਾਜ਼ਰ ਭਾਜ 52,465 ਰੁਪਏ ਫ਼ੀ 10 ਗ੍ਰਾਮ 'ਤੇ ਆ ਗਿਆ ਹੈ। ਸਕਿਊਰਿਟੀਜ਼ ਅਨੁਸਾਰ, ਰੁਪਏ 'ਚ ਵਾਧੇ ਦੇ ਚੱਲਦਿਆਂ ਸੋਮਵਾਰ ਨੂੰ ਇਹ ਗਿਰਾਵਟ ਆਈ ਹੈ। ਜ਼ਿਕਰਯੋਗ ਹੈ ਕਿ ਸੋਨਾ ਪਿਛਲੇ ਸੈਸ਼ਨ 'ਚ 52,489 ਰੁਪਏ ਫ਼ੀ 10 ਗ੍ਰਾਮ ਦੇ ਭਾਅ 'ਤੇ ਬੰਦ ਹੋਇਆ ਸੀ।

ਉੱਥੇ, ਘਰੇਲੂ ਸਰਾਫ਼ਾ ਬਾਜ਼ਾਰ 'ਚ ਸੋਮਵਾਰ ਨੂੰ ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ। ਚਾਂਦੀ 'ਚ ਸੋਮਵਾਰ ਨੂੰ 222 ਰੁਪਏ ਫ਼ੀ ਕਿਲੋਗ੍ਰਾਮ ਦਾ ਉਛਾਲ ਆਇਆ ਹੈ। ਇਸ ਉਛਾਲ ਨਾਲ ਚਾਂਦੀ ਦਾ ਭਾਅ 69,590 ਰੁਪਏ ਫ਼ੀ ਕਿਲੋਗ੍ਰਾਮ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸੈਸ਼ਨ 'ਚ ਚਾਂਦੀ 69,368 ਰੁਪਏ ਫ਼ੀ ਕਿਲੋਗ੍ਰਾਮ ਦੇ ਭਾਅ 'ਤੇ ਬੰਦ ਹੋਈ ਸੀ।

Posted By: Jagjit Singh