ਨਵੀਂ ਦਿੱਲੀ (ਏਜੰਸੀ) : ਵਿਦੇਸ਼ੀ ਬਾਜ਼ਾਰਾਂ ਦੇ ਕਮਜ਼ੋਰ ਰੁਝਾਨਾਂ ਦੇ ਬਾਵਜੂਦ ਸਥਾਨਕ ਜਵੈਲਰਾਂ ਵੱਲੋਂ ਖ਼ਰੀਦਦਾਰੀ ਵਧਾਏ ਜਾਣ ਨਾਲ ਕੌਮਾਂਤਰੀ ਰਾਜਧਾਨੀ ਵਿਚ ਸੋਮਵਾਰ ਨੂੰ ਸੋਨੇ 110 ਰੁਪਏ ਉੱਛਲ ਕੇ 33, 730 ਰੁਪਏ ਪ੍ਰਤੀ ਗ੍ਰਾਮ 'ਤੇ ਪੁੱਜ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਮੁਤਾਬਕ ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਵੱਲੋਂ ਖ਼ਰੀਦਦਾਰੀ ਘਟਾਏ ਜਾਣ ਨਾਲ ਚਾਂਦੀ ਹਾਲਾਂਕਿ 500 ਰੁਪਏ ਫਿਸਲ ਕੇ 37,850 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਆ ਗਈ ਹੈ।

ਕਾਰੋਬਾਰੀਆਂ ਨੇ ਕਿਹਾ ਕਿ ਸਥਾਨਕ ਜਵੈਲਰਾਂ ਵੱਲੋਂ ਖ਼ਰੀਦਦਾਰੀ ਵੱਧਣ ਕਾਰਨ ਸੋਨੇ ਦੀ ਕੀਮਤ ਵਧੀ ਹੈ, ਹਾਲਾਂਕਿ ਵਿਦੇਸ਼ੀ ਬਾਜ਼ਾਰਾਂ ਵਿਚ ਸੁਸਤੀ ਨੇ ਕੀਮਤ ਨੂੰ ਜ਼ਿਆਦਾ ਨਹੀਂ ਵਧਣ ਦਿੱਤਾ। ਨਿਊਯਾਰਕ ਵਿਚ ਸੋਨੇ ਵਿਚ 1, 327 ਡਾਲਰ ਪ੍ਰਤੀ ਅੌਂਸ (28.35 ਗ੍ਰਾਮ) 'ਤੇ ਅਤੇ ਚਾਂਦੀ ਵਿਚ 14.82 ਡਾਲਰ ਪ੍ਰਤੀ ਅੌਂਸ 'ਤੇ ਕਾਰੋਬਾਰ ਹੋਇਆ। ਅਮਰੀਕਾ ਅਤੇ ਮੈਕਸੀਕੋ ਦੇ ਵਿਚਕਾਰ ਸਮਝੌਤਾ ਹੋ ਜਾਣ ਨਾਲ ਸੁਰੱਖਿਅਤ ਨਿਵੇਸ਼ ਦੇ ਰੂਪ ਵਿਚ ਸੋਨੇ ਦੀ ਮੰਗ ਘੱਟ ਗਈ।

ਕੌਮਾਂਤਰੀ ਰਾਜਧਾਨੀ ਵਿਚ 99.9 ਫ਼ੀਸਦੀ ਖਰਾ ਸੋਨਾ 110 ਰੁਪਏ ਵਧ ਕੇ 33,730 ਰੁਪਏ ਅਤੇ 99.5 ਫੀਸਦੀ ਖਰਾ ਸੋਨਾ ਵੀ ਇੰਨੀ ਹੀ ਮਜ਼ਬੂੂਤੀ ਦੇ ਨਾਲ 33,560 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਪੁੱਜ ਗਿਆ। ਅੱਠ ਗ੍ਰਾਮ ਸੋਨੇ ਦੀ ਗਿੰਨੀ ਹਾਲਾਂਕਿ 26,700 ਰੁਪਏ ਭਾਅ 'ਤੇ ਕਾਇਮ ਰਹੀ। ਸ਼ਨਿਚਰਵਾਰ ਨੂੰ ਸੋਨੇ ਵਿਚ 200 ਰੁਪਏ ਪ੍ਰਤੀ 10 ਗ੍ਰਾਮ ਦੀ ਮਜ਼ਬੂਤੀ ਆਈ ਸੀ।

ਚਾਂਦੀ ਹਾਜ਼ਿਰ 500 ਰੁਪਏ ਫਿਸਲ ਕੇ 37,850 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਵੀਕਲੀ ਡਿਲਵਿਰੀ ਵੀ 517 ਰੁਪਏ ਡਿੱਗ ਕੇ 36,827 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਰਹਿ ਗਈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਪ੍ਰਤੀ ਸੈਂਕੜਾ 80,000 ਰੁਪਏ ਖ਼ਰੀਦ ਅਤੇ 81,000 ਰੁਪਏ ਵਿਕਰੀ ਦੇ ਪੱਧਰ 'ਤੇ ਕਾਇਮ ਰਹੀ।