ਨਵੀਂ ਦਿੱਲੀ, ਜੇਐੱਨਐੱਨ : ਧਨਤੇਰਸ ਤੇ ਦਿਵਾਲੀ ਬੀਤਣ ਤੋਂ ਬਾਅਦ ਹਫ਼ਤੇ ਸੋਨੇ ਦੇ ਭਾਅ 'ਚ ਜਬਰਦਸਤ ਗਿਰਵਾਟ ਦਰਜ ਕੀਤੀ ਗਈ। India Cullion and Jewelers Association ਦੀ ਵੈੱਬਸਾਈਟ 'ਤੇ ਉਪਲਬਧ ਅੰਕੜਿਆਂ ਮੁਤਾਬਕ ਪਿਛਲੇ ਕਾਰੋਬਾਰੀ ਹਫ਼ਤੇ 'ਚ ਸੋਨੇ ਦੇ ਭਾਅ 'ਚ ਕੁੱਲ-ਮਿਲਾਕੇ 839 ਰੁਪਏ ਪ੍ਰਤੀ 10 ਗ੍ਰਾਮ ਦੀ ਕਮੀ ਦੇਖਣ ਨੂੰ ਮਿਲੀ। ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ 'ਚ 2,074 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਭਾਰੀ ਕਮੀ ਦਰਜ ਕੀਤੀ ਗਈ। ਵਿਸ਼ਲੇਸ਼ਣ ਮੁਤਾਬਕ ਧਨਤੇਰਸ ਤੇ ਦੀਵਾਲੀ ਜਿਹੇ ਤਿਉਹਾਰ ਬੀਤਣ ਤੋਂ ਬਾਅਦ ਮੰਗ 'ਚ ਆਈ ਕਮੀ ਦੇ ਚੱਲਦੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਇਹ ਕਮੀ ਦੇਖਣ ਨੂੰ ਮਿਲੀ ਹੈ। ਆਓ ਜਾਣਦੇ ਹਾਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੀ ਚੱਲ ਕਿਸ ਤਰ੍ਹਾਂ ਦੀ ਰਹੀ।


16 ਨਵੰਬਰ 2020 : ਇਸ ਮਹੀਨੇ ਦੀ 16 ਤਰੀਖ ਨੂੰ ਸੋਨੇ ਦਾ ਭਾਅ 51,246 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ। ਉੱਥੇ ਹੀ ਚਾਂਤੀ ਦੀ ਕੀਮਤ 64,101 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ।


17 ਨਵੰਬਰ 2020 : ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ 192 ਰੁਪਏ ਪ੍ਰਤੀ ਗ੍ਰਾਮ ਦੀ ਗਿਰਵਾਟ ਦਰਜ ਕੀਤੀ ਗਈ। ਇਸ ਤਰ੍ਹਾਂ ਸੋਨੇ ਦਾ ਭਾਅ 51,054 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਚਾਂਦੀ ਦੀ ਕੀਮਤ 715 ਰੁਪਏ ਦੀ ਟੁੱਟ ਨਾਲ 63,386 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹਿ ਗਈ।


18 ਨਵੰਬਰ 2020 : ਪਿਛਲੇ ਹਫ਼ਤੇ ਬੁੱਧਵਾਰ ਨੂੰ ਸੋਨੇ ਦਾ ਭਾਅ 427 ਰੁਪਏ ਦੀ ਗਿਰਾਵਟ ਨਾਲ 50,627 ਰੁਪਏ ਪ੍ਰਤੀ 10 ਗ੍ਰਾਮ ਰਿਹਾ ਗਿਆ। ਦੂਜੇ ਪਾਸੇ ਚਾਂਦੀ ਕੀਮਤ 781 ਰੁਪਏ ਦੀ ਜ਼ਬਰਦਸਤ ਗਿਰਾਵਟ ਨਾਲ 62,605 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹਿ ਗਈ।


20 ਨਵੰਬਰ 2020 : ਸ਼ੁੱਕਰਵਾਰ ਨੂੰ ਸੋਨੇ ਦਾ ਭਾਅ 63 ਰੁਪਏ ਦੀ ਤੇਜ਼ੀ ਨਾਲ 50,407 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਉੱਥੇ ਹੀ ਚਾਂਦੀ ਕੀਮਤ 522 ਰੁਪਏ ਦੀ ਤੇਜ਼ੀ ਨਾਲ 62,027 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।


ਇਸ ਤਰ੍ਹਾਂ ਕੁੱਲ-ਮਿਲਾ ਕੇ ਦੇਖਿਆ ਜਾਵੇ ਤਾਂ ਸੋਮਵਾਰ ਤੋਂ ਸ਼ਨੀਵਾਰ 'ਚ ਸੋਨੇ ਦੇ ਰੇਟ 'ਚ 839 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਵਾਟ ਦੇਖਣ ਨੂੰ ਮਿਲੀ। ਦੂਜੇ ਪਾਸੇ ਚਾਂਦੀ ਦੀ ਕੀਮਤ 'ਚ ਵੀ ਕੁੱਲ 2,074 ਦੀ ਜ਼ਬਰਦਸਤ ਗਿਰਾਵਟ ਦੇਖੀ ਗਈ।

Posted By: Rajnish Kaur