ਨਵੀਂ ਦਿੱਲੀ, ਨਈ ਦੁਨੀਆ : ਦੇਸ਼ ’ਚ ਸੋਨੇ ਚਾਂਦੀ ਦੇ ਕਾਰੋਬਾਰ ’ਚ ਲਗਾਤਾਰ ਉਤਾਰ-ਚੜਾਅ ਦੇਖਣ ਨੂੰ ਮਿਲ ਰਿਹਾ ਹੈ। ਘਰੇਲੂ ਵਾਅਦਾ ਬਾਜ਼ਾਰ ’ਚ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਦੇਖਣ ਨੂੰ ਮਿਲੀ ਹੈ।

ਐੱਮਸੀਐਕਸ ਐਕਸਚੇਂਜ ’ਤੇ 5 ਫਰਵਰੀ, 2021 ਵਾਅਦਾ ਦੇ ਸੋਨੇ ਦਾ ਭਾਅ ਮੰਗਲਵਾਰ ਦੁਪਹਿਰ 0.49 ਫ਼ੀਸਦੀ ਜਾਂ 242 ਰੁਪਏ ਦੀ ਤੇਜ਼ੀ ਨਾਲ 49225 ਰੁਪਏ ਪ੍ਰਤੀ 10 ਗ੍ਰਾਮ ’ਤੇ ਟਰੇਂਡ ਕਰਦੀ ਦਿਖਾਈ ਦਿੱਤੀ ਹੈ। ਨਾਲ ਹੀ 5 ਅਪ੍ਰੈਲ 2021 ਦੇ ਸੋਨੇ ਦਾ ਵਾਅਦਾ ਭਾਅ ਇਸ ਸਮੇਂ 0.51 ਫ਼ੀਸਦੀ ਜਾਂ 248 ਰੁਪਏ ਦੀ ਤੇਜ਼ੀ ਨਾਲ 49300 ਰੁਪਏ ਪ੍ਰਤੀ 10 ਗ੍ਰਾਮ ’ਤੇ ਟਰੇਂਡ ਕਰਦਾ ਦਿਖਾਇਆ। ਉੱਥੇ ਹੀ ਵਿਸ਼ਵ ਬਾਜ਼ਾਰ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਸੋਨੇ ਦੀ ਵਿਸ਼ਵ ਵਾਅਦਾ ਤੇ ਹਾਜ਼ਰ ਦੋਵਾਂ ਕੀਮਤਾਂ ’ਚ ਵਾਧਾ ਦੇਖਣ ਨੂੰ ਮਿਲਿਆ ਹੈ।


ਘਰੇਲੂ ਬਾਜ਼ਾਰ ’ਚ ਚਾਂਦੀ ਦਾ ਭਾਅ


ਸੋਨੇ ਦੇ ਨਾਲ ਹੀ ਚਾਂਦੀ ਦੀ ਘਰੇਲੂ ਵਾਅਦਾ ਕੀਮਤ ’ਚ ਵੀ ਬੁੱਧਵਾਰ ਦੁਪਹਿਰ ਤੇਜ਼ੀ ਦਿਖੀ ਹੈ। ਐੱਮਸੀਐਕਸ ’ਤੇ ਬੁੱਧਵਾਰ ਦੁਪਹਿਰ 5 ਮਾਰਚ, 2021 ਵਾਅਦਾ ਚਾਂਦੀ ਦੀ ਕੀਮਤ 0.69 ਫ਼ੀਸਦੀ ਜਾਂ 458 ਰੁਪਏ ਦੀ ਤੇਜ਼ੀ ਨਾਲ 66,494 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਟਰੇਂਡ ਕਰਦਾ ਦਿਖਾਈ ਦਿੱਤਾ। ਨਾਲ ਹੀ ਵਿਸ਼ਵ ਬਾਜ਼ਾਰ ’ਚ ਬੁੱਧਵਾਰ ਦੁਪਹਿਰ ਚਾਂਦੀ ਦੇ ਵਾਅਦਾ ਤੇ ਹਾਜ਼ਰ ਭਾਰਤ ਦੋਵਾਂ ’ਚ ਹੀ ਵਾਧਾ ਦੇਖਣ ਨੂੰ ਮਿਲਿਆ।


ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨੇ ਦੀ ਕੀਮਤ


ਅੰਤਰਰਾਸ਼ਟਰੀ ਪੱਧਰ ’ਚ ਵੀਰਵਾਰ ਦੁਪਹਿਰ ਸੋਨੇ ਦੀ ਵਾਅਦਾ ਤੇ ਹਾਜ਼ਰ ਦੋਵਾਂ ਕੀਮਤਾਂ ’ਚ ਤੇਜ਼ੀ ਦੇਖਣ ਨੂੰ ਮਿਲੀ। ਬਲੂਮਬਰਗ ਅਨੁਸਾਰ ਬੁੱਧਵਾਰ ਦੁਪਹਿਰ ਸੋਨੇ ਦਾ ਵਿਸ਼ਵ ਵਾਅਦਾ ਭਾਅ 3omex ’ਤੇ 0.72 ਫੀਸਦੀ ਜਾਂ 13.20 ਡਾਲਰ ਦੀ ਤੇਜ਼ੀ ਨਾਲ 1,853.40 ਡਾਲਰ ਪ੍ਰਤੀ ਔਂਸ ’ਤੇ ਟਰੇਡ ਕਰਦਾ ਦਿਖਾਈ ਦਿੱਤਾ। ਇਸ ਤੋਂ ਇਲਾਵਾ ਸੋਨੇ ਦਾ ਵਿਸ਼ਵ ਹਾਜ਼ਰ ਭਾਅ ਇਸ ਸਮੇਂ 0.83 ਫ਼ੀਸਦੀ ਜਾਂ 15.36 ਡਾਲਰ ਦੀ ਤੇਜ਼ੀ ਨਾਲ 1,855.64 ਡਾਲਰ ਪ੍ਰਤੀ ਔਂਸ ’ਤੇ ਟਰੇਂਡ ਕਰਦਾ ਦਿਖਾਈ ਦਿੱਤਾ। ਇਸ ਤੋਂ ਇਲਾਵਾ ਸੋਨੇ ਦਾ ਵਿਸ਼ਵ ਹਾਜ਼ਰ ਭਾਅ ਇਸ ਸਮੇਂ 0.83 ਫ਼ੀਸਦੀ ਜਾਂ 15.36 ਡਾਲਰ ਦੀ ਤੇਜ਼ੀ ਨਾਲ 1,855.64 ਡਾਲਰ ਪ੍ਰਤੀ ਔਂਸ ’ਤੇ ਟਰੇਂਡ ਕਰਦਾ ਦਿਖਾਈ ਦਿੱਤਾ।Posted By: Rajnish Kaur