v> ਨਵੀਂ ਦਿੱਲੀ, ਪੀਟੀਆਈ : ਸੋਨੇ ਦੀਆਂ ਘਰੇਲੂ ਹਾਜ਼ਰ ਕੀਮਤਾਂ 'ਚ ਮੰਗਲਵਾਰ ਨੂੰ ਇਜ਼ਾਫਾ ਦਰਜ ਕੀਤਾ ਗਿਆ ਹੈ। ਐਚਡੀਐਫਸੀ ਸਿਕਉਰਿਟੀਜ਼ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਨੇ ਦੇ ਭਾਅ 'ਚ 303 ਰੁਪਏ ਦਾ ਉਛਾਲ ਆਇਆ ਹੈ। ਇਸ ਤੇਜ਼ੀ ਨਾਲ ਸੋਨੇ ਦਾ ਭਾਅ ਵਧ ਕੇ 47,853 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਗਲੋਬਲ ਪੱਧਰ 'ਤੇ ਸੋਨੇ ਦੀ ਕੀਮਤ 'ਚ ਰਿਕਵਰੀ ਆਉਣ ਕਾਰਨ ਘਰੇਲੂ ਪੱਧਰ 'ਤੇ ਭਾਅ 'ਚ ਵਾਧਾ ਹੋਇਆ ਹੈ।

ਘਰੇਲੂ ਸਰਾਫਾ ਬਾਜ਼ਾਰ 'ਚ ਸੋਨੇ ਨਾਲ ਹੀ ਚਾਂਦੀ ਦੇ ਹਾਜ਼ਰ ਭਾਅ 'ਚ ਵੀ ਵਾਧਾ ਦਰਜ ਹੋਇਆ ਹੈ। ਚਾਂਦੀ ਦੇ ਭਾਅ 'ਚ 134 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਦਰਜ ਹੋਇਆ। ਚਾਂਦੀ ਦਾ ਭਾਅ ਵਧ ਕੇ 70,261 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ ਹੈ।

Posted By: Ravneet Kaur