ਨਵੀਂ ਦਿੱਲੀ, ਪੀਟੀਆਈ : ਘਰੇਲੂ ਸਰਾਫਾ ਬਾਜ਼ਾਰ 'ਚ ਸੋਨੇ ਤੇ ਚਾਂਦੀ ਦੋਵੇਂ ਹੀ ਧਾਤੂਆਂ ਦੇ ਭਾਅ 'ਚ ਵਾਧਾ ਦਰਜ ਕੀਤਾ ਗਿਆ। ਐਚਡੀਐਫਸੀ ਸਿਕਊਰਿਟੀਜ਼ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਮਵਾਰ ਨੂੰ ਸੋਨੇ ਦੇ ਭਾਅ 'ਚ 310 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਦਰਜ ਹੋਇਆ ਹੈ। ਇਸ ਵਾਧੇ ਨਾਲ ਸੋਨੇ ਦਾ ਭਾਅ 46,580 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ। ਗਲੋਬਲ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਚ ਮਜ਼ਬੂਤੀ ਤੇ ਰੁਪਏ 'ਚ ਗਿਰਾਵਟ ਦੇ ਚੱਲਦਿਆਂ ਘਰੇਲੂ ਪੱਧਰ 'ਤੇ ਭਾਅ 'ਚ ਇਹ ਵਾਧਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸੈਸ਼ਨ 'ਚ ਸੋਨਾ 46,270 ਰੁਪਏ 10 ਗ੍ਰਾਮ ਦੇ ਭਾਅ 'ਤੇ ਬੰਦ ਹੋਇਆ ਸੀ।

ਸੋਨੇ ਦੇ ਨਾਲ ਹੀ ਸੋਮਵਾਰ ਨੂੰ ਚਾਂਦੀ ਦੇ ਹਾਜ਼ਰ ਭਾਅ 'ਚ ਵੀ ਵਾਧਾ ਦਰਜ ਕੀਤਾ ਗਿਆ ਹੈ। ਚਾਂਦੀ 'ਚ 580 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਵਾਧੇ ਨਾਲ ਚਾਂਦੀ ਦਾ ਭਾਅ 67,429 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਿਛਲੇ ਸੈਸ਼ਨ 'ਚ ਚਾਂਦੀ 66,849 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਤੇ ਬੰਦ ਹੋਈ ਸੀ।

Posted By: Ravneet Kaur