Gold Price Today : ਸੋਨੇ ਦੇ ਹਾਜ਼ਰ ਭਾਅ 'ਚ ਉਛਾਲ, ਚਾਂਦੀ 'ਚ ਆਈ ਤੇਜ਼ੀ, ਜਾਣੋ ਕਿੰਨੀ ਹੈ ਕੀਮਤ
Publish Date:Tue, 06 Apr 2021 04:50 PM (IST)
v>
ਨਵੀਂ ਦਿੱਲੀ, ਪੀਟੀਆਈ :
ਘਰੇਲੂ ਸਰਾਫਾ ਬਜ਼ਾਰ 'ਚ ਮੰਗਲਵਾਰ ਨੂੰ ਸੋਨੇ ਦੇ ਭਾਅ 'ਚ 83 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਵਾਧੇ ਨਾਲ ਸੋਨੇ ਦਾ ਭਾਅ 45,049 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਸਿਕਊਰਿਟੀਜ਼ ਮੁਤਾਬਕ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਉਛਾਲ ਦੇ ਚੱਲਦਿਆਂ ਘਰੇਲੂ ਬਾਜ਼ਾਰ 'ਚ ਵੀ ਤੇਜ਼ੀ ਦਰਜ ਹੋਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸੈਸ਼ਨ 'ਚ ਸੋਨਾ 44,966 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।
ਸੋਨੇ ਨਾਲ ਹੀ ਚਾਂਦੀ ਦੇ ਘਰੇਲੂ ਹਾਜ਼ਰ ਭਾਅ 'ਚ ਵੀ ਮੰਗਲਵਾਰ ਨੂੰ ਵਾਧਾ ਦਰਜ ਕੀਤਾ ਗਿਆ। ਚਾਂਦੀ 'ਚ ਮੰਗਲਵਾਰ ਨੂੰ 62 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਦਰਜ ਕੀਤੀ ਗਈ ਹੈ। ਇਸ ਤੇਜ਼ੀ ਨਾਲ ਚਾਂਦੀ ਦਾ ਭਾਅ 64,650 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸੈਸ਼ਨ 'ਚ ਚਾਂਦੀ 64, 588 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਤੇ ਬੰਦ ਹੋਈ ਸੀ।
Posted By: Ravneet Kaur