ਨਵੀਂ ਦਿੱਲੀ, ਜੇਐੱਨਐੱਨ : ਸੋਨੇ ਦੇ ਵਾਅਦਾ ਭਾਅ ’ਚ ਸੋਮਵਾਰ ਨੂੰ ਗਿਰਾਵਟ ਦਰਜ ਕੀਤੀ ਗਈ। Multi commodity exchange (ਐੱਮਸੀਐਕਸ) ’ਤੇ ਸਵੇਰੇ 11:05 ਵਜੇ ਅਪ੍ਰੈਲ 2021 ’ਚ ਡਿਲੀਵਰੀ ਵਾਲੇ ਸੋਨੇ ਦਾ ਭਾਅ 56 ਰੁਪਏ ਭਾਵ 0.13 ਫ਼ੀਸਦੀ ਦੀ ਗਿਰਾਵਟ ਨਾਲ 44,627 ਰੁਪਏ ਪ੍ਰਤੀ 10 ਗ੍ਰਾਮ ’ਤੇ ਟਰੇਡ ਕਰ ਰਿਹਾ ਸੀ। ਇਸ ਤੋਂ ਪਿਛਲੇ ਸੈਸ਼ਨ ’ਚ ਅਪ੍ਰੈਲ contract ਵਾਲੇ ਸੋਨੇ ਦਾ ਮੁੱਲ 44,683 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ ਸੀ। ਉੱਥੇ ਹੀ ਜੂਨ 2021 ’ਚ ਡਿਲੀਵਰੀ ਵਾਲੇ ਸੋਨੇ ਦਾ ਰੇਟ 32 ਰੁਪਏ ਭਾਵ 0.07 ਫ਼ੀਸਦੀ ਦੀ ਗਿਰਾਵਟ ਨਾਲ 44,834 ਰੁਪਏ ਪ੍ਰਤੀ 10 ਗ੍ਰਾਮ ’ਤੇ ਟਰੇਂਡ ਕਰ ਰਿਹਾ ਸੀ। ਇਸ ਤੋਂ ਪਿਛਲੇ ਸੈਸ਼ਨ ’ਚ ਜੂਨ 2021 3ontract ਵਾਲੇ ਸੋਨੇ ਦਾ ਰੇਟ 44,866 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ ਸੀ।


ਵਾਅਦਾ ਬਾਜ਼ਾਰ ’ਚ ਚਾਂਦੀ ਦੀ ਕੀਮਤ (Silver Price in 6utures Market)


Multi commodity exchange ’ਤੇ ਸਵੇਰੇ 11:06 ਵਜੇ ਮਈ, 2021 ’ਚ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ 861 ਰੁਪਏ ਭਾਵ 1.31 ਦੇ ਵਾਧੇ ਨਾਲ 66,464 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਚੱਲ ਰਹੀ ਸੀ। ਇਸ ਤੋਂ ਪਿਛਲੇ ਸੈਸ਼ਨ ’ਚ ਮਈ contract ਵਾਲੀ ਚਾਂਦੀ ਦੀ ਕੀਮਤ 65,603 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਰਹੀ ਸੀ। ਇਸ ਤਰ੍ਹਾਂ ਜਲਾਈ 2021 ’ਚ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ 693 ਰੁਪਏ ਭਾਵ 1.04 ਫ਼ੀਸਦੀ ਦੀ ਤੇਜ਼ੀ ਨਾਲ 76,249 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਟਰੇਡ ਕਰ ਰਹੀ ਸੀ। ਇਸ ਤੋਂ ਪਿਛਲੇ ਸੈਸ਼ਨ ’ਚ ਜੁਲਾਈ 2021 ’ਚ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ 66,556 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਰਹੀ ਸੀ।

Posted By: Rajnish Kaur