ਪੀਟੀਆਈ, ਨਵੀਂ ਦਿੱਲੀ : ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਚੌਥੇ ਦਿਨ ਗਿਰਾਵਟ ਦੇਖਣ ਨੂੰ ਮਿਲੀ। ਐਚਡੀਐਫਸੀ ਸਕਿਓਰਿਟੀਜ਼ ਮੁਤਾਬਕ ਕਮਜ਼ੋਰ ਅੰਤਰਰਾਸ਼ਟਰੀ ਸੰਕੇਤਾਂ ਵਿਚਕਾਰ ਰਾਜਧਾਨੀ ਵਿਚ ਸੋਨੇ ਦੇ ਭਾਅ ਵਿਚ 485 ਪ੍ਰਤੀ 10 ਗ੍ਰਾਮ ਦੀ ਕਮੀ ਦੇਖਣ ਨੂੰ ਮਿਲੀ। ਇਸ ਤਰ੍ਹਾਂ ਦਿੱਲੀ ਵਿਚ ਸੋਨੇ ਦੀ ਕੀਮਤ ਵੀਰਵਾਰ ਨੂੰ 50418 ਰੁਪਏ ਪ੍ਰਤੀ 10 ਗ੍ਰਾਮ ’ਤੇ ਰਹਿ ਗਿਆ। ਇਸ ਤੋਂ ਪਿਛਲੇ ਸੈਸ਼ਨ ਵਿਚ ਸਰਾਫਾ ਬਾਜ਼ਾਰ ਬੰਦ ਹੋਣ ਸਮੇਂ ਸੋਨੇ ਦੀ ਕੀਮਤ 50903 ਰੁਪਏ ਪ੍ਰਤੀ ਗ੍ਰਾਮ ਰਹੀ ਸੀ। ਐਚਡੀਐਫਸੀ ਸਕਿਓਰਿਟੀਜ਼ ਦੇ ਸੀਨੀਅਰ ਐਨਾਲਿਸਟ ਤਪਨ ਪਟੇਲ ਨੇ ਕਿਹਾ,‘ ਦਿੱਲੀ ਵਿਚ 24 ਕੈਰਟ ਸੋਨੇ ਦੀ ਕੀਮਤ ਵਿਚ ਲਗਾਤਾਰ ਚੌਥੇ ਸੈਸ਼ਨ ਵਿਚ ਗਿਰਾਵਟ ਦੇਖਣ ਨੂੰ ਮਿਲੀ। ਰਾਸ਼ਟਰ ਦੀ ਰਾਜਧਾਨੀ ਦਿੱਲੀ ਵਿਚ 24 ਕੈਰਟ ਸੋਨੇ ਦਾ ਭਾਅ 485 ਰੁਪਏ ਹੇਠਾਂ ਡਿੱਗਿਆ।’

ਚਾਂਦੀ ਦੀ ਕੀਮਤ

ਚਾਂਦੀ ਦੀ ਕੀਮਤ ਵਿਚ ਵੀ 2081 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕਮੀ ਦੇਖਣ ਨੂੰ ਮਿਲੀ। ਇਸ ਨਾਲ ਚਾਂਦੀ ਦੀ ਕੀਮਤ 58099 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ’ਤੇ ਰਹਿ ਗਈ। ਇਸ ਨਾਲ ਪਿਛਲੇ ਸੈਸ਼ਨ ਵਿਚ ਚਾਂਦੀ ਦੀ ਕੀਮਤ 60180 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਰਹੀ ਸੀ।

Posted By: Tejinder Thind