ਨਵੀਂ ਦਿੱਲੀ, ਪੀਟੀਆਈ : ਸੋਮਵਾਰ ਨੂੰ ਪਹਿਲੇ ਹਫਤੇ ਕਾਰੋਬਾਰੀ ਦਿਨ ਭਾਵ 2 ਅਗਸਤ ਨੂੰ ਸੋਨੇ ਤੇ ਚਾਂਦੀਆਂ ਦੀ ਕੀਮਤਾਂ 'ਚ ਗਿਰਾਵਟ ਆਈ ਹੈ। ਕੌਮਾਂਤਰੀ ਪੱਧਰ 'ਤੇ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਤੇ ਰੁਪਏ ਦੀ ਮਜ਼ਬੂਤੀ 'ਚ ਕੌਮੀ ਰਾਜਧਾਨੀ 'ਚ ਸੋਮਵਾਰ ਨੂੰ ਸੋਨਾ 124 ਰੁਪਏ ਦੀ ਗਿਰਾਵਟ ਨਾਲ 46,917 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ ਹੈ। ਪਿਛਲੇ ਕਾਰੋਬਾਰ 'ਚ ਸੋਨਾ 47,041 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ 18 ਰੁਪਏ ਦੀ ਮਾਮੂਲੀ ਗਿਰਾਵਟ ਨਾਲ 66,473 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ ਜੋ ਕਿ ਪਿਛਲੇ ਕਾਰੋਬਾਰ 'ਚ 66,491 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

Posted By: Ravneet Kaur