ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਵਾਅਦਾ ਬਾਜ਼ਾਰ ’ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਸੋਮਵਾਰ ਨੂੰ ਗਿਰਾਵਟ ਦਰਜ ਕੀਤੀ ਗਈ। ਮਲਟੀ ਕਮੋਡਿਟੀ ਐਕਸਚੇਂਜ ’ਤੇ ਸਵੇਰੇ 11.03 ਵਜੇ ਅਕਤੂਬਰ, 2021 ’ਚ ਡਿਲੀਵਰੀ ਵਾਲੇ ਸੋਨੇ ਦਾ ਰੇਟ 69 ਰੁਪਏ ਭਾਵ 0.15 ਫ਼ੀਸਦ ਦੀ ਟੁੱਟ ਦੇ ਨਾਲ 45,917 ਰੁਪਏ ਪ੍ਰਤੀ 10 ਗ੍ਰਾਮ ’ਤੇ ਟ੍ਰੈਂਡ ਕਰ ਰਿਹਾ ਸੀ। ਇਸਤੋਂ ਪਿਛਲੇ ਸੈਸ਼ਨ ’ਚ ਅਕਤੂਬਰ, 2021 ’ਚ ਡਿਲੀਵਰੀ ਵਾਲੇ ਸੋਨੇ ਦਾ ਰੇਟ 45,986 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ ਸੀ। ਇਸੀ ਤਰ੍ਹਾਂ ਦਸੰਬਰ ਕਾਨਟ੍ਰੈਕਟ ਵਾਲੇ ਸੋਨੇ ਦਾ ਭਾਅ 101 ਰੁਪਏ ਭਾਵ 0.22 ਫੀਸਦ ਦੀ ਗਿਰਾਵਟ ਨਾਲ 46,052 ਰੁਪਏ ਪ੍ਰਤੀ 10 ਗ੍ਰਾਮ ’ਤੇ ਟ੍ਰੈਂਡ ਕਰ ਰਿਹਾ ਸੀ। ਇਸਤੋਂ ਪਿਛਲੇ ਸੈਸ਼ਨ ’ਚ ਦਸੰਬਰ ਕਾਨਟ੍ਰੈਕਟ ਵਾਲੇ ਸੋਨੇ ਦਾ ਰੇਟ 46,153 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ ਸੀ।

ਚਾਂਦੀ ਦੀ ਵਾਅਦਾ ਕੀਮਤ (Silver Price in Futures Market)

ਮਲਟੀ ਕਮੋਡਿਟੀ ਐਕਸਚੇਂਜ ’ਤੇ ਦਸੰਬਰ, 2021 ’ਚ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ 308 ਰੁਪਏ ਭਾਵ 0.51 ਫ਼ੀਸਦ ਦੀ ਟੁੱਟ ਦੇ ਨਾਲ 59,684 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਟ੍ਰੈਂਡ ਕਰ ਰਹੀ ਸੀ। ਇਸਤੋਂ ਪਿਛਲੇ ਸੈਸ਼ਨ ’ਚ ਦਸੰਬਰ ਕਾਨਟ੍ਰੈਕਟ ਵਾਲੀ ਚਾਂਦੀ ਦੀ ਕੀਮਤ 59,992 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਰਹੀ ਸੀ। ਇਸੀ ਤਰ੍ਹਾਂ ਮਾਰਚ, 2022 ’ਚ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ 263 ਰੁਪਏ ਭਾਵ 0.43 ਫ਼ੀਸਦ ਦੀ ਗਿਰਾਵਟ ਦੇ ਨਾਲ 60,550 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਟ੍ਰੈਂਡ ਕਰ ਰਹੀ ਸੀ। ਇਸਤੋਂ ਪਿਛਲੇ ਸੈਸ਼ਨ ’ਚ ਮਾਰਚ, 2021 ’ਚ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ 60,813 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਰਹੀ ਸੀ।

ਵਿਸ਼ਵੀ ਬਾਜ਼ਾਰ ’ਚ ਸੋਨੇ ਦਾ ਭਾਅ

ਬਲੂਮਬਰਗ ਅਨੁਸਾਰ ਕਾਮੈਕਸ ’ਤੇ ਦਸੰਬਰ, 2021 ’ਚ ਡਿਲੀਵਰੀ ਵਾਲੇ ਸੋਨੇ ਦਾ ਭਾਅ 1.80 ਡਾਲਰ ਭਾਵ 0.10 ਫ਼ੀਸਦ ਦੀ ਗਿਰਾਵਟ ਦੇ ਨਾਲ 1,749.60 ਡਾਲਰ ਪ੍ਰਤੀ ਔਂਸ ’ਤੇ ਟ੍ਰੈਂਡ ਕਰ ਰਿਹਾ ਸੀ। ਇਸੀ ਤਰ੍ਹਾਂ ਸਪਾਟ ਮਾਰਕਿਟ ’ਚ ਸੋਨੇ ਦਾ ਰੇਟ 3.67 ਡਾਲਰ ਭਾਵ 0.21 ਡਾਲਰ ਪ੍ਰਤੀ ਔਂਸ ’ਤੇ ਚੱਲ ਰਿਹਾ ਸੀ।

ਵਿਸ਼ਵੀ ਬਾਜ਼ਾਰ ’ਚ ਚਾਂਦੀ ਦੀ ਕੀਮਤ

ਕਾਮੈਕਸ ’ਤੇ ਚਾਂਦੀ ਦੀ ਕੀਮਤ 0.01 ਡਾਲਰ ਭਾਵ 0.06 ਫ਼ੀਸਦ ਦੀ ਤੇਜ਼ੀ ਦੇ ਨਾਲ 22.35 ਡਾਲਰ ਪ੍ਰਤੀ ਔਂਸ ’ਤੇ ਚੱਲ ਰਹੀ ਸੀ। ਸਪਾਟ ਮਾਰਕਿਟ ’ਚ ਚਾਂਦੀ ਦੀ ਕੀਮਤ 0.04 ਡਾਲਰ ਭਾਵ 0.18 ਫ਼ੀਸਦ ਦੇ ਵਾਧੇ ਦੇ ਨਾਲ 22.43 ਡਾਲਰ ਪ੍ਰਤੀ ਡਾਲਰ ’ਤੇ ਔਂਸ ’ਤੇ ਟ੍ਰੈਂਡ ਕਰ ਰਹੀ ਸੀ।

Posted By: Ramanjit Kaur