ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਬਾਜ਼ਾਰ ’ਚ ਸੋਨੇ ਦੇ ਭਾਅ ’ਚ ਅੱਜ ਯਾਨੀ 21 ਸਤੰਬਰ 2021 ਨੂੰ ਗਿਰਾਵਟ ਦਰਜ ਕੀਤੀ ਗਈ ਹੈ। ਚਾਂਦੀ ਦੇ ਭਾਅ ’ਚ ਅੱਜ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ ਕਾਰੋਬਾਰੀ ਪੱਧਰ ਦੌਰਾਨ ਦਿੱਲੀ ਬਾਜ਼ਾਰ ’ਚ ਸੋਨਾ 45.261 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਚਾਂਦੀ 58,710 ਰੁਪਏ ਪ੍ਰਤੀ ’ਤੇ ਬੰਦ ਹੋਈ ਸੀ। ਭਾਰਤੀ ਬਾਜ਼ਾਰ ਦੇ ਉਲਟ ਅੰਤਰਰਾਸ਼ਟਰੀ ਬਾਜ਼ਾਰ ’ਚ ਅੱਜ ਸੋਨੇ ਦੇ ਭਾਅ ’ਚ ਗਿਰਾਵਟ ਦਰਜ ਹੋਈ, ਜਦਕਿ ਚਾਂਦੀ ਦੀ ਕੀਮਤ ’ਚ ਖ਼ਾਸ ਬਦਲਾਅ ਨਹੀਂ ਹੋਇਆ।

ਦਿੱਲੀ ਬਾਜ਼ਾਰ ’ਚ ਮੰਗਲਵਾਰ ਨੂੰ ਸੋਨੇ ਦੇ ਭਾਅ ’ਚ 3 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ। ਰਾਸ਼ਟਰੀ ਰਾਜਧਾਨੀ ’ਚ 99.9 ਗ੍ਰਾਮ ਸ਼ੁੱਧਤਾ ਵਾਲੇ ਸੋਨੇ ਦਾ ਭਾਅ ਅੱਜ 45.258 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਕੇ ਬੰਦ ਹੋਇਆ, ਅੰਤਰਾਸ਼ਟਰੀ ਬਾਜ਼ਾਰ ’ਚ ਅੱਜ ਸੋਨੇ ਦੀਆਂ ਕੀਮਤਾਂ ’ਚ ਮਾਮੂਲੀ ਗਿਰਾਵਟ ਆਈ ਤੇ ਇਹ 1,761 ਡਾਲਰ ਪ੍ਰਤੀ ਔਸਤ ’ਤੇ ਪਹੁੰਚ ਗਈ।

ਚਾਂਦੀ ਦੇ ਨਵੇਂ ਰੇਟ

ਚਾਂਦੀ ਦੀਆਂ ਕੀਮਤਾਂ ਵੀ ਅੱਜ ਮਾਮੂਲੀ ਦਰਜ ਕੀਤੀਆਂ ਗਈਅ ਹਨ। ਦਿੱਲੀ ਬਾਜ਼ਾਰ ’ਚ ਮੰਗਲਵਾਰ ਨੂੰ ਚਾਂਦੀ ਦੇ ਰੇਟ 40 ਰੁਪਏ ਦੇ ਵਾਧੇ ਨਾਲ 58,750 ਰੁਪਏ ਪ੍ਰਤੀ ’ਤੇ ਬੰਦ ਹੋਇਆ। ਅੰਤਰਰਾਸ਼ਟਰੀ ਬਾਜ਼ਾਰ ’ਚ ਅੱਜ ਚਾਂਦੀ ਦੇ ਰੇਟ ’ਚ ਖ਼ਾਸ ਬਦਲਾਅ ਨਹੀਂ ਹੋਇਆ ਤੇ ਇਹ 22.42 ਡਾਲਰ ਪ੍ਰਤੀ ਔਸਤ ’ਤੇ ਪਹੁੰਚ ਗਈ ਹੈ।

Posted By: Sarabjeet Kaur