ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਘਰੇਲੂ ਵਾਅਦਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨੇ ਦੀ ਕੀਮਤ (Gold Futures Price) 'ਚ ਵਾਧਾ ਨਜ਼ਰ ਆਇਆ। MCX 'ਤੇ ਬੁੱਧਵਾਰ ਸਵੇਰੇ 10 ਵੱਜ ਕੇ 15 ਮਿੰਟ 'ਤੇ ਪੰਜ ਅਕਤੂਬਰ 2020 ਦੇ ਸੋਨੇ ਦੀ ਵਾਅਦਾ ਕੀਮਤ 0.34 ਫ਼ੀਸਦੀ ਜਾਂ 184 ਰੁਪਏ ਦੀ ਤੇਜ਼ੀ ਨਾਲ 54,735 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੈਂਡ ਕਰ ਰਹੀ ਸੀ। ਇਸ ਤੋਂ ਇਲਾਵਾ 4 ਦਸੰਬਰ 2020 ਦੇ ਸੋਨੇ ਦਾ ਵਾਅਦਾ ਭਾਅ ਬੁੱਧਵਾਰ ਸਵੇਰੇ 10 ਵੱਜ ਕੇ 16 ਮਿੰਟ 'ਤੇ 0.38 ਫ਼ੀਸਦੀ ਜਾਂ 209 ਰੁਪਏ ਦੀ ਤੇਜ਼ੀ ਨਾਲ 54,940 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੈਂਡ ਕਰ ਰਿਹਾ ਸੀ।

ਘਰੇਲੂ ਵਾਅਦਾ ਬਾਜ਼ਾਰ 'ਚ ਚਾਂਦੀ ਦੀ ਕੀਮਤ 'ਚ ਬੁੱਧਵਾਰ ਸਵੇਰੇ ਗਿਰਾਵਟ ਦੇਖਣ ਨੂੰ ਮਿਲੀ। ਐੱਮਸੀਐਕਸ 'ਤੇ ਚਾਰ ਸਤੰਬਰ 2020 ਦੀ ਚਾਂਦੀ ਦਾ ਵਾਅਦਾ ਭਾਅ ਬੁੱਧਵਾਰ ਸਵੇਰੇ 9 ਵੱਜ ਕੇ 16 ਮਿੰਟ 'ਤੇ 183 ਰੁਪਏ ਦੀ ਗਿਰਾਵਟ ਨਾਲ 69,614 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਟਰੈਂਡ ਕਰ ਰਿਹਾ ਸੀ। ਇਸ ਤੋਂ ਇਲਾਵਾ ਚਾਰ ਦਸੰਬਰ 2020 ਦੀ ਚਾਂਦੀ ਦਾ ਵਾਅਦਾ ਭਾਅ ਬੁੱਧਵਾਰ ਸਵੇਰੇ 9 ਵੱਜ ਕੇ 44 ਮਿੰਟ 'ਤੇ 194 ਰੁਪਏ ਦੀ ਗਿਰਾਵਟ ਨਾਲ 71,357 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਟਰੈਂਡ ਕਰ ਰਿਹਾ ਸੀ।

ਕੌਮਾਂਤਰੀ ਬਾਜ਼ਾਰ 'ਚ ਸੋਨਾ

ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਭਾਰੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬਲੂਮਬਰਗ ਅਨੁਸਾਰ ਬੁੱਧਵਾਰ ਸਵੇਰੇ ਕਾਮੈਕਸ 'ਤੇ ਸੋਨੇ ਦਾ ਵਾਅਦਾ ਭਾਅ 0.79 ਫ਼ੀਸਦੀ ਜਾਂ 15.90 ਡਾਲਰ ਦੀ ਬੜ੍ਹਤ ਨਾਲ 2036.90 ਡਾਲਰ ਪ੍ਰਤੀ ਔਂਸ 'ਤੇ ਟਰੈਂਡ ਕਰਦਾ ਦਿਸਿਆ। ਇਸ ਤੋਂ ਇਲਾਵਾ ਸੋਨੇ ਦਾ ਆਲਮੀ ਹਾਜ਼ਰ ਭਾਅ ਇਸ ਵੇਲੇ 0.19 ਫ਼ੀਸਦੀ ਜਾਂ 3.87 ਡਾਲਰ ਦੀ ਬੜ੍ਹਤ ਨਾਲ 2023.08 ਡਾਲਰ ਪ੍ਰਤੀ ਔਂਸ 'ਤੇ ਟਰੈਂਡ ਕਰਦਾ ਦਿਖਾਈ ਦਿੱਤਾ।

ਅੰਤਰਰਾਸ਼ਟਰੀ ਪੱਧਰ 'ਤੇ ਚਾਂਦੀ

ਅੰਤਰਰਾਸ਼ਟਰੀ ਪੱਧਰ 'ਤੇ ਚਾਂਦੀ ਦੀ ਵਾਅਦਾ ਕੀਮਤ 'ਚ ਬੜ੍ਹਤ ਤੇ ਹਾਜ਼ਰ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਕਾਮੈਕਸ 'ਤੇ ਬੁੱਧਵਾਰ ਸਵੇਰੇ ਚਾਂਦੀ ਦਾ ਵਾਅਦਾ ਭਾਅ 0.39 ਫ਼ੀਸਦੀ ਜਾਂ 0.10 ਡਾਲਰ ਦੀ ਬੜ੍ਹਤ ਨਾਲ 26.13 ਡਾਲਰ ਪ੍ਰਤੀ ਔਂਸ 'ਤੇ ਟਰੈਂਡ ਕਰਦਾ ਦਿਖਾਈ ਦਿੱਤਾ, ਉੱਥੇ ਹੀ ਚਾਂਦੀ ਦਾ ਆਲਮੀ ਹਾਜ਼ਰ ਭਾਅ ਇਸ ਵੇਲੇ 0.10 ਫ਼ੀਸਦੀ ਜਾਂ 0.03 ਡਾਲਰ ਦੀ ਗਿਰਾਵਟ ਨਾਲ 25.98 'ਤੇ ਟਰੈਂਡ ਕਰ ਰਿਹਾ ਸੀ।

Posted By: Seema Anand