ਨਵੀਂ ਦਿੱਲੀ, ਜੇਐੱਨਐੱਨ : ਸੋਨੇ ਦੀਆਂ ਵਾਅਦਾ ਕੀਮਤਾਂ 'ਚ ਮੰਗਲਵਾਰ ਸਵੇਰੇ ਵਧਾ ਦੇਖਣ ਨੂੰ ਮਿਲਿਆ ਹੈ। ਐਕਸੀਐਕਸ ਐਕਸਚੇਂਜ 'ਤੇ ਮੰਗਲਵਾਰ ਸਵੇਰੇ 10:15 ਵਜੇ ਅਕਤੂਬਰ ਵਾਅਦੇ ਦੀ ਸੋਨੇ ਦੀ ਕੀਮਤ 0.38 ਫ਼ੀਸਦੀ ਜਾਂ 197 ਰੁਪਏ ਦੇ ਵਾਧੇ ਨਾਲ 51,884 ਰੁਪਏ 10 ਗ੍ਰਾਮ 'ਤੇ ਟਰੇਂਡ ਕਰਦੀ ਦਿਖੀ। ਇਸ ਤੋਂ ਇਲਾਵਾ ਦਸੰਬਰ ਵਾਅਦੇ ਦੀ ਸੋਨੇ ਦੀ ਕੀਮਤ ਇਸ ਸਮੇਂ ਐੱਮਸੀਐਕਸ 'ਤੇ 0.30 ਫ਼ੀਸਦੀ ਜਾਂ 158 ਰੁਪਏ ਦੇ ਵਾਧੇ ਨਾਲ 52,017 ਰੁਪਏ ਪ੍ਰਤੀ ਗ੍ਰਾਮ 'ਤੇ ਟਰੇਂਡ ਕਰਦੀ ਦਿਖਾਈ ਦਿੱਤੀ। ਵਿਸ਼ਵ ਪੱਧਰ 'ਤੇ ਵੀ ਸੋਨੇ ਦੀਆਂ ਕੀਮਤਾਂ ਮੰਗਲਵਾਰ ਸਵੇਰੇ ਕਾਫੀ ਜ਼ਿਆਦਾ ਵਾਧੇ ਨਾਲ ਟਰੇਂਡ ਕਰਦੀ ਦਿਖਾਈ ਦਿੱਤੀ।

ਘਰੇਲੂ ਵਾਅਦਾ ਬਾਜ਼ਾਰ 'ਚ ਸੋਨੇ ਨਾਲ ਹੀ ਚਾਂਦੀ ਦੀਆਂ ਕੀਮਤਾਂ 'ਚ ਵੀ ਮੰਗਲਵਾਰ ਸਵੇਰੇ ਵਧ ਹੋਈਆਂ। ਦਸੰਬਰ ਵਾਅਦਾ ਦੀ ਚਾਂਦੀ ਦੀ ਕੀਮਤ ਮੰਗਲਵਾਰ ਸਵੇਰੇ 10:23 ਮਿੰਟ 'ਤੇ ਐੱਮਸੀਐਕਸ 'ਤੇ 0.59 ਫੀਸਦੀ ਜਾਂ 405 ਰੁਪਏ ਦੇ ਵਾਧੇ ਨਾਲ 69,370 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੇਂਡ ਕਰ ਰਹੀ ਸੀ। ਉੱਥੇ ਹੀ ਚਾਂਦੀ ਦੀਆਂ ਕੀਮਤਾਂ ਇਸ ਸਮੇਂ ਵਾਧੇ ਨਾਲ ਟਰੇਂਡ ਕਰ ਰਹੀਆਂ ਹਨ।

ਅੰਤਰਰਾਸ਼ਟਰੀ ਪੱਧਰ 'ਤੇ ਵੀ ਸੋਨੇ ਦੀਆਂ ਕੀਮਤਾਂ 'ਚ ਮੰਗਲਵਾਰ ਸਵੇਰੇ ਕਾਫੀ ਜ਼ਿਆਦਾ ਵਾਧਾ ਹੋਇਆ। ਬਲੂਮਬਰਗ ਮੁਤਾਬਕ ਇਸ ਸਮੇਂ ਸੋਨੇ ਦਾ ਵਿਸ਼ਵ ਪੱਧਰ 'ਤੇ ਵਾਅਦਾ ਭਾਅ ਕਾਮੈਕਸ (3omex) 'ਤੇ 0.58 ਫ਼ੀਸਦੀ ਜਾਂ 11.30 ਡਾਲਰ ਦੇ ਵਾਧੇ ਨਾਲ 1,975.60 ਡਾਲਰ ਪ੍ਰਤੀ ਔਂਸ 'ਤੇ ਟਰੇਂਡ ਕਰ ਰਿਹਾ ਸੀ। ਇਸ ਤੋਂ ਇਲਾਵਾ ਸੋਨੇ ਦੀ ਵਿਸ਼ਵ ਪੱਧਰ 'ਤੇ ਕੀਮਤ ਇਸ ਸਮੇਂ 0.46 ਫੀਸਦੀ ਜਾਂ 8.99 ਡਾਲਰ ਦੇ ਵਾਧੇ ਨਾਲ 1,965.85 ਡਾਲਰ ਪ੍ਰਤੀ ਔਂਸ 'ਤੇ ਟਰੇਂਡ ਕਰਦਾ ਦਿਖਾਈ ਦਿੱਤਾ।

Posted By: Rajnish Kaur