ਨਵੀਂ ਦਿੱਲੀ, ਜੇਐੱਨਐੱਨ : ਸੋਨੇ-ਚਾਂਦੀ ਦੀ ਘਰੇਲੂ ਵਾਅਦਾ ਕੀਮਤਾਂ 'ਚ ਵੀਰਵਾਰ ਸਵੇਰੇ ਵਾਧਾ ਦੇਖਿਆ ਜਾ ਰਿਹਾ ਹੈ। ਐੱਮਲੀਐਕਸ ਐਕਸਚੇਂਜ 'ਤੇ ਦਸੰਬਰ ਵਾਅਦਾ ਦੇ ਸੋਨੇ ਦਾ ਭਾਅ ਵੀਰਵਾਰ ਸਵੇਰੇ 0.27 ਫ਼ੀਸਦੀ ਜਾਂ 129 ਰੁਪਏ ਦੀ ਤੇਜ਼ੀ ਨਾਲ 48.642 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੇਡ ਕਰਦਾ ਦਿਖਾਈ ਦਿੱਤਾ। ਇਸ ਤੋਂ ਇਲਾਵਾ ਪੰਜ ਫਰਵਰੀ 2021 ਵਾਅਦਾ ਦਾ ਸੋਨੇ ਦਾ ਭਾਅ ਇਸ ਸਮੇਂ 0.20 ਫ਼ੀਸਦੀ ਜਾਂ 99 ਰੁਪਏ ਦੇ ਵਾਧੇ ਨਾਲ 48,595 ਰੁਪਏ ਪ੍ਰਤੀ ਗ੍ਰਾਮ 'ਤੇ ਟਰੇਂਡ ਕਰਦਾ ਦੇਖਿਆ ਗਿਆ ਹੈ। ਉੱਥੇ ਹੀ ਵਿਸ਼ਵ ਪੱਧਰ 'ਤੇ ਵੀਰਵਾਰ ਸਵੇਰੇ ਸੋਨੇ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ।


ਆਓ ਹੁਣ ਚਾਂਦੀ ਦੀ ਘਰੇਲੂ ਵਾਅਦਾ ਕੀਮਤ ਜਾਣਦੇ ਹਾਂ। ਐਮਸੀਐਕਸ 'ਤੇ ਵੀਰਵਾਰ ਸਵੇਰੇ ਦਸੰਬਰ ਵਾਅਦਾ ਦੀ ਚਾਂਦੀ ਦੀ ਕੀਮਤ 0.41 ਫੀਸਦੀ ਜਾਂ 247 ਰੁਪਏ ਦੀ ਵਾਧੇ ਨਾਲ 60,090 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੇਂਡ ਕਰਦੀ ਦਿਖਾਈ ਦਿੱਤੀ। ਉੱਥੇ ਵਿਸ਼ਵ ਬਾਜ਼ਾਰ 'ਚ ਚਾਂਦੀ ਦੀ ਵਾਅਦਾ ਤੇ ਹਾਜ਼ਰ ਦੋਵਾਂ ਕੀਮਤਾਂ 'ਚ ਵੀ ਇਸ ਸਮੇਂ ਵਾਧਾ ਦੇਖਣ ਨੂੰ ਮਿਲਿਆ ਹੈ।

Posted By: Rajnish Kaur