ਨਵੀਂ ਦਿੱਲੀ, ਜੇਐੱਨਐੱਨ : ਸੋਨੇ-ਚਾਂਦੀ ਦੀਆਂ ਘਰੇਲੂ ਵਾਅਦਾ ਕੀਮਤਾਂ 'ਚ ਹਫ਼ਤੇ ਦੇ ਆਖਿਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਗਿਰਾਵਟ ਦੇਖੀ ਗਈ ਹੈ। MCX Exchange 'ਤੇ ਦਸੰਬਰ ਵਾਅਦਾ ਦੇ ਸੋਨੇ ਦਾ ਭਾਅ ਸ਼ੁੱਕਰਵਾਰ ਸਵੇਰੇ 39 ਰੁਪਏ ਦੀ ਮਾਮੂਲੀ ਗਿਰਾਵਟ ਨਾਲ 48,478 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੇਂਡ ਕਰਦਾ ਦਿਖਾਈ ਦਿੱਤਾ। ਇਸ ਤੋਂ ਇਲਾਵਾ ਪੰਜ ਫਰਵਰੀ 2021 ਵਾਅਦਾ ਦੇ ਸੋਨੇ ਦੀ ਕੀਮਤ ਇਸ ਸਮੇਂ 47 ਰੁਪਏ ਦੀ ਗਿਰਾਵਟ ਨਾਲ 48,471 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੇਂਡ ਕਰਦੀ ਦੇਖੀ ਗਈ। ਉੱਥੇ ਹੀ ਵਿਸ਼ਵ ਪੱਧਰ 'ਤੇ ਸ਼ੁੱਕਰਵਾਰ ਸੋਨੇ ਦੀ ਹਾਜ਼ਰ ਕੀਮਤ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ।


ਸੋਨੇ ਦੀ ਤਰ੍ਹਾਂ ਹੀ ਚਾਂਦੀ ਦੀ ਵਾਅਦਾ ਕੀਮਤਾਂ 'ਚ ਵੀ ਸ਼ੁੱਕਰਵਾਰ ਸਵੇਰੇ ਗਿਰਵਾਟ ਦਰਜ ਕੀਤੀ ਗਈ। MCX Exchange 'ਤੇ ਸ਼ੁੱਕਰਵਾਰ ਸਵੇਰੇ ਦਸੰਬਰ ਵਾਅਦਾ ਦੀ ਚਾਂਦੀ ਦੀ ਕੀਮਤ 0.40 ਫੀਸਦੀ ਜਾਂ 239 ਰੁਪਏ ਦੀ ਗਿਰਾਵਟ ਨਾਲ 59,634 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੇਡ ਕਰਦੀ ਦਿਖਾਈ ਦਿੱਤੀ। ਇਸ ਤੋਂ ਇਲਾਵਾ ਪੰਜ ਮਾਰਚ 2021 ਦੇ ਵਾਅਦਾ ਦੀ ਚਾਂਦੀ ਇਸ ਸਮੇਂ 0.49 ਫ਼ੀਸਦੀ ਜਾਂ 303 ਰੁਪਏ ਦੀ ਗਿਰਾਵਟ ਨਾਲ 61,320 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੇਡ ਕਰਦੀ ਦੇਖੀ ਗਈ। ਉੱਥੇ ਹੀ ਵਿਸ਼ਵ ਬਾਜ਼ਾਰ 'ਚ ਚਾਂਦੀ ਦੀ ਵਾਅਦਾ ਤੇ ਹਾਜ਼ਰ ਦੋਵਾਂ ਕੀਮਤਾਂ 'ਚ ਇਸ ਸਮੇਂ ਗਿਰਾਵਟ ਦੇਖਣ ਨੂੰ ਮਿਲੀ ਹੈ।

Posted By: Rajnish Kaur