ਨਵੀਂ ਦਿੱਲੀ, ਜੇਐੱਨਐੱਨ : ਸੋਨੇ-ਚਾਂਦੀ ਦੀਆਂ ਘਰੇਲੂ ਵਾਅਦਾ ਕੀਮਤਾਂ 'ਚ ਬੁੱਧਵਾਰ ਸਵੇਰੇ ਜਬਰਦਸਤ ਗਿਰਾਵਟ ਦੇਖੀ ਗਈ। ਐੱਮਲੀਐਕਸ ਐਕਸਚੇਂਜ 'ਤੇ ਬੁੱਧਵਾਰ ਸਵੇਰੇ 10:14 ਵਜੇ ਅਕਤੂਬਰ ਵਾਅਦੇ ਦੇ ਸੋਨੇ ਦਾ ਭਾਅ 0.81 ਫੀਸਦੀ ਜਾਂ 409 ਰੁਪਏ ਦੀ ਗਿਰਾਵਟ ਨਾਲ 49.972 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੇਂਡ ਕਰਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਦਸੰਬਰ ਵਾਅਦਾ ਸੋਨੇ ਦੀ ਕੀਮਤ ਇਸ ਸਮੇਂ ਐੱਮਸੀਐਕਸ 'ਤੇ 0.97 ਫ਼ੀਸਦੀ ਜਾਂ 492 ਰੁਪਏ ਦੀ ਗਿਰਾਵਟ ਨਾਲ 50,050 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੇਂਡ ਕਰ ਰਹੀ ਹੈ।

ਉੱਥੇ ਹੀ ਚਾਂਦੀ ਦਾ ਵਾਅਦਾ ਭਾਅ ਬੁੱਧਵਾਰ ਸਵੇਰੇ ਜਬਰਦਸਤ ਗਿਰਾਵਟ ਦੇਖਣ ਨੂੰ ਮਿਲਿਆ। ਐੱਮਸੀਐਕਸ 'ਤੇ ਦਸੰਬਰ ਵਾਅਦਾ ਦੀ ਚਾਂਦੀ ਦਾ ਭਾਅ ਬੁੱਧਵਾਰ ਸਵੇਰੇ 10:28 ਵਜੇ 4 ਫ਼ੀਸਦੀ ਭਾਵ 2,448 ਰੁਪਏ ਦੀ ਗਿਰਾਵਟ ਨਾਲ 58,765 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੇਂਡ ਕਰਦੀ ਦਿਖਾਈ ਦੇ ਰਹੀ ਹੈ। ਉੱਥੇ ਹੀ ਮਾਰਚ 2021 ਦੀ ਚਾਂਦੀ ਦਾ ਵਾਅਦਾ ਭਾਅ ਇਸ ਸਮੇਂ 3.91 ਫ਼ੀਸਦੀ ਜਾਂ 2,478 ਰੁਪਏ ਦੀ ਭਾਰੀ ਗਿਰਾਵਟ ਨਾਲ 60,890 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੇਂਡ ਕਰਦਾ ਦਿਖਾਈ ਦੇ ਰਿਹਾ ਹੈ।

Posted By: Rajnish Kaur