v> ਨਵੀਂ ਦਿੱਲੀ, ਜੇਐਨਐਨ : ਕੌਮੀ ਰਾਜਧਾਨੀ 'ਚ ਮੰਗਲਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਐਚਡੀਐਫਸੀ ਸਿਕਉਰਿਟੀਜ਼ ਮੁਤਾਬਕ ਕੌਮੀ ਰਾਜਧਾਨੀ 'ਚ ਸੋਨੇ ਦੇ ਭਾਅ 'ਚ 679 ਰੁਪਏ ਪ੍ਰਤੀ 10 ਗ੍ਰਾਮ ਦੀ ਕੀਮਤ ਦਰਜ ਕੀਤੀ ਗਈ। ਇਸ ਨਾਲ ਦਿੱਲੀ 'ਚ ਸੋਨੇ ਦੀ ਕੀਮਤ 44,760 ਰੁਪਏ ਪ੍ਰਤੀ 10 ਗ੍ਰਾਮ 'ਤੇ ਰਹੀ। ਮਾਹਿਰਾਂ ਮੁਤਾਬਕ ਗਲੋਬਲ ਬਾਜ਼ਾਰਾਂ 'ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਅਸਰ ਘਰੇਲੂ ਬਾਜ਼ਾਰਾਂ 'ਚ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਡਾਲਰ ਦੇ ਮੁਕਾਬਲੇ ਰੁਪਏ ਦੇ ਮਜ਼ਬੂਤ ਹੋਣ ਨਾਲ ਹੀ ਸੋਨਾ ਕਾਫੀ ਸਸਤਾ ਹੋ ਗਿਆ। ਇਸ ਤੋਂ ਪਿਛਲੇ ਸੈਸ਼ਨ 'ਚ ਸੋਨਾ ਦਾ ਭਾਅ 45,439 ਰੁਪਏ ਪ੍ਰਤੀ 10 ਗ੍ਰਾਮ 'ਤੇ ਰਹਿ ਗਿਆ।

Posted By: Ravneet Kaur