ਨਵੀਂ ਦਿੱਲੀ, ਪੀਟੀਆਈ : ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਵੀਰਵਾਰ ਭਾਵ 15 ਅਪ੍ਰੈਲ ਨੂੰ ਵਾਧਾ ਦਰਜ ਕੀਤਾ ਗਿਆ। ਐਚਡੀਐਫਸੀ ਸਿਕਓਰਿਟੀਜ ਮੁਤਾਬਕ ਵੀਰਵਾਰ ਨੂੰ ਸੋਨਾ 159 ਰੁਪਏ ਮਹਿੰਗਾ ਹੋ ਕੇ 46,301 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ। ਪਿਛਲੇ ਕਾਰੋਬਾਰ 'ਚ ਸੋਨਾ 46,142 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਚਾਂਦੀ 206 ਰੁਪਏ ਵਧ ਕੇ 67,168 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਪਿਛਲੇ ਕਾਰੋਬਾਰ 'ਚ ਚਾਂਦੀ 66,962 ਰੁਪਏ ਪ੍ਰਤੀ ਕਿਲੋਗ੍ਰਾਮ ਸੀ।


ਕੌਮਾਂਤਰੀ ਬਾਜ਼ਾਰ 'ਚ ਕੀਮਤ


ਕੌਮਾਂਤਰੀ ਬਾਜ਼ਾਰ 'ਚ ਸੋਨਾ 1,745 ਅਮਰੀਕੀ ਡਾਲਰ ਪ੍ਰਤੀ ਔਂਸ ਤੇ ਚਾਂਦੀ ਦਾ ਭਾਅ 25.52 ਡਾਲਰ ਪ੍ਰਤੀ ਔਂਸ ਸੀ।


ਸੋਨੇ ਦੀ ਵਾਅਦਾ ਕੀਮਤ


ਮਲਟੀ ਕਮੋਡਿਟੀ ਐਕਸਚੇਂਜ 'ਤੇ ਸ਼ਾਮ 4.07 ਵਜੇ ਜੂਨ, 2021 'ਚ ਡਲਿਵਰੀ ਵਾਲੇ ਸੋਨਾ ਦਾ ਦਾਮ 222 ਰੁਪਏ ਭਾਵ 0.48 ਫੀਸਦੀ ਦੇ ਵਾਧੇ ਨਾਲ 46830 ਰੁਪਏ ਪ੍ਰਤੀ 10 ਗ੍ਰਾਮ 'ਤੇ ਟ੍ਰੇਂਡ ਕਰ ਰਿਹਾ ਸੀ।

Posted By: Ravneet Kaur