ਨਵੀਂ ਦਿੱਲੀ, ਪੀਟੀਆਈ : ਸੋਨੇ ਦੀਆਂ ਕੀਮਤਾਂ 'ਚ ਵੀਰਵਾਰ ਨੂੰ ਗਿਰਾਵਟ ਦਰਜ ਕੀਤੀ ਗਈ। ਇਸ ਦੇ ਨਾਲ ਚਾਂਦੀ ਦੇ ਭਾਵ ਵੀ ਘੱਟ ਹੋ ਗਏ ਹਨ। ਕੌਮਾਂਤਰੀ ਪੱਧਰ 'ਤੇ ਗੋਲਡ ਦੀਆਂ ਕੀਮਤਾਂ 'ਚ ਗਿਰਾਵਟ ਤੇ ਰੁਪਏ ਦੀ ਮਜ਼ਬੂਤੀ 'ਚ ਰਾਸ਼ਟਰੀ ਰਾਜਧਾਨੀ 'ਚ ਵੀਰਵਾਰ ਨੂੰ ਸੋਨਾ 491 ਰੁਪਏ ਦੀ ਗਿਰਾਵਟ ਨਾਲ 45,735 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਵੀ 724 ਰੁਪਏ ਦੀ ਗਿਰਾਵਟ ਨਾਲ 61,541 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਜੋ ਪਿਛਲੇ ਕਾਰੋਬਾਰ 'ਚ 62,265 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਭਾਰਤੀ ਰੁਪਈਆ ਅਮਰੀਕੀ ਡਾਲਰ ਦੇ ਮੁਕਾਬਲੇ 5 ਪੈਸੇ ਵਧ ਕੇ 73.45 'ਤੇ ਪਹੁੰਚ ਗਿਆ ਹੈ। ਕੌਮਾਂਤਰੀ ਬਾਜ਼ਾਰ 'ਚ ਸੋਨਾ 1786 ਡਾਲਰ ਪ੍ਰਤੀ ਔਂਸ 'ਤੇ ਚਾਂਦੀ 23.60 ਡਾਲਰ ਪ੍ਰਤੀ ਔਂਸ 'ਤੇ ਸਪਾਟ ਕਾਰੋਬਾਰ ਕਰ ਰਹੀ ਸੀ।

Posted By: Ravneet Kaur