v> ਨਵੀਂ ਦਿੱਲੀ (ਪੀਟੀਆਈ) : ਸੋਨੇ ਦੇ ਭਾਅ ਵਿਚ ਗਿਰਾਵਟ ਦੇਖਣ ਨੂੰ ਮਿਲੀ। ਐੱਚਡੀਐੱਫਸੀ ਸਕਿਓਰਿਟੀਜ਼ ਨੇ ਕਿਹਾ ਹੈ ਕਿ ਵੀਰਵਾਰ ਨੂੰ ਸੋਨੇ ਦੇ ਭਾਅ ਵਿਚ 264 ਰੁਪਏ ਪ੍ਰਤੀ 10 ਗ੍ਰਾਮ ਦੀ ਟੁੱਟ ਦੇਖਣ ਨੂੰ ਮਿਲੀ। ਇਸ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸੋਨੇ ਦਾ ਭਾਅ 46,452 ਰੁਪਏ ਪ੍ਰਤੀ 10 ਗ੍ਰਾਮ ’ਤੇ ਰਹਿ ਗਿਆ। ਇਸ ਤੋਂ ਪਿਛਲੇ ਸੈਸ਼ਨ ਵਿਚ ਸੋਨੇ ਦਾ ਭਾਅ 46,716 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ ਸੀ। ਕੌਮਾਂਤਰੀ ਪੱਧਰ ’ਤੇ ਸੋਨੇ ਦੇ ਭਾਅ ਵਿਚ ਗਿਰਾਵਟ ਤੇ ਰੁਪਏ ਦੇ ਮੁੱਲ ਵਿਚ ਮਜ਼ਬੂਤੀ ਨਾਲ ਘਰੇਲੂ ਸਰਾਫਾ ਬਾਜ਼ਾਰ ਵਿਚ ਸੋਨੇ ਦੇ ਭਾਅ ਵਿਚ ਗਿਰਾਵਟ ਦੇਖਣ ਨੂੰ ਮਿਲੀ।

ਦੂਜੇ ਪਾਸੇ, ਚਾਂਦੀ ਦੀ ਕੀਮਤ ਵਿਚ ਚਾਰ ਰੁਪਏ ਪ੍ਰਤੀ ਕਿਲੋਗ੍ਰਾਮ ਦਾ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ। ਇਸ ਨਾਲ ਚਾਂਦੀ ਦੀ ਕੀਮਤ 65,484 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਇਸ ਨਾਲ ਪਿਛਲੇ ਸੈਸ਼ਨ ਵਿਚ ਮਤਲਬ ਮੰਗਲਵਾਰ ਨੂੰ ਚਾਂਦੀ ਦੀ ਕੀਮਤ 65,480 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਰਹੀ ਸੀ।

Posted By: Jatinder Singh