ਜੇਐੱਨਐੱਨ, ਨਵੀਂ ਦਿੱਲੀ : ਘਰੇਲੂ ਸਰਾਫਾ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ-ਚਾਂਦੀ ਦੇ ਹਾਜ਼ਰ ਭਾਅ 'ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਐੱਚਡੀਐੱਫਸੀ ਸਿਕਿਊਰਿਟੀਜ਼ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸ਼ੁੱਕਰਵਾਰ ਨੂੰ ਸੋਨੇ ਦੇ ਭਾਅ 'ਚ 687 ਰੁਪਏ ਪ੍ਰਤੀ 10 ਗ੍ਰਾਮ ਦੀ ਤੇਜ਼ੀ ਆਈ ਹੈ। ਇਸ ਤੇਜ਼ੀ ਨਾਲ ਦਿੱਲੀ 'ਚ ਸੋਨੇ ਦਾ ਭਾਅ 54,538 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ। ਸਿਕਿਊਰਿਟੀਜ਼ ਅਨੁਸਾਰ ਗਲੋਬਲ ਮਾਰਕੀਟ 'ਚ ਕੀਮਤਾਂ 'ਚ ਉਛਾਲ ਦੇ ਚਲਦੇ ਘਰੇਲੂ ਪੱਧਰ 'ਤੇ ਸੋਨੇ ਦੇ ਭਾਅ 'ਚ ਇਹ ਤੇਜ਼ੀ ਦੇਖਣ ਨੂੰ ਮਿਲੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸੈਸ਼ਨ 'ਚ ਵੀਰਵਾਰ ਨੂੰ ਸੋਨਾ 53,851 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਉਥੇ ਜਾਂਦੀ ਦੀ ਹਾਜ਼ਰ ਕੀਮਤਾਂ 'ਚ ਸ਼ੁੱਕਰਵਾਰ ਨੂੰ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ। ਚਾਂਦੀ 'ਚ ਸ਼ੁੱਕਰਵਾਰ ਨੂੰ 2,853 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਤੇਜ਼ੀ ਆਈ ਹੈ। ਇਸ ਉਛਾਲ ਨਾਲ ਚਾਂਦੀ ਦਾ ਭਾਅ 65,910 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਚਾਂਦੀ ਵੀਰਵਾਰ ਨੂੰ 63,056 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਤੇ ਬੰਦ ਹੋਈ ਸੀ।

ਐੱਚਡੀਐੱਫਸੀ ਸਿਕਿਊਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਅਨੁਸਾਰ ਦਿੱਲੀ 'ਚ ਸ਼ੁੱਕਰਵਾਰ ਨੂੰ 24 ਕੈਰੇਟ ਸੋਨੇ ਦੇ ਹਾਜ਼ਰ ਭਾਵ 'ਚ ਵੀ 687 ਰੁਪਏ ਦੇ ਉਛਾਲ ਆਇਆ ਹੈ। ਉਥੇ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ ਸ਼ੁੱਕਰਵਾਰ ਨੂੰ ਵਾਧੇ ਦੇ ਨਾਲ 1,976 ਡਾਲਰ ਪ੍ਰਤੀ ਔਂਸ 'ਤੇ ਅਤੇ ਚਾਂਦੀ 24 ਡਾਲਰ ਪ੍ਰਤੀ ਔਂਸ 'ਤੇ ਟਰੈਂਡ ਕਰਦੀ ਦਿਸੀ।

ਮੋਤੀਲਾਲ ਔਸਵਾਲ ਫਾਇਨਾਂਈਸ਼ੀਅਲ ਸਰਵਿਸਿਜ਼ ਦੇ ਵੀਪੀ ਨਵਨੀਤ ਦਮਾਨੀ ਨੇ ਦੱਸਿਆ ਕਿ ਕਮਜ਼ੋਰ ਡਾਲਰ ਤੇ ਕੋਰੋਨਾ ਵਾਇਰਸ ਮਾਮਲਿਆਂ ਦੇ ਵਧਣ ਨਾਲ ਗਲੋਬਲ ਅਰਥਵਿਵਸਥਾ ਦੇ ਡਿੱਗਣ ਦੀਆਂ ਚਿੰਤਾਵਾਂ ਕਾਰਨ ਨਿਵੇਸ਼ਕ ਸੇਫ ਹੈਵਨ ਸਮਝੇ ਜਾਣ ਵਾਲੇ ਸੋਨੇ ਵੱਲ ਤੇਜ਼ੀ ਨਾਲ ਰੁਖ ਕਰ ਰਹੇ ਹਨ, ਜਿਸ ਨਾਲ ਇਸ ਕੀਮਤੀ ਧਾਤੂ 'ਚ ਤੇਜ਼ੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਤੇਜ਼ੀ ਨਾਲ ਵਧਣ ਨਾਲ ਜਲਦੀ ਆਰਥਿਕ ਰਿਕਵਰੀ ਦੀਆਂ ਆਸਾਂ ਕਮਜ਼ੋਰ ਹੋਈਆਂ ਹਨ। ਇਸ ਦਾ ਸਿੱਧਾ ਅਸਰ ਸੋਨੇ 'ਚ ਨਿਵੇਸ਼ ਵਧਣ ਦੇ ਰੂਪ 'ਚ ਦਿਸ ਰਿਹਾ ਹੈ।

Posted By: Sunil Thapa