ਨਵੀਂ ਦਿੱਲੀ, ਜੇਐੱਨਐੱਨ : ਸੋਨੇ ਤੇ ਚਾਂਦੀ ਦੋਵਾਂ ਦੀਆਂ ਹੀ ਵਾਅਦਾ ਕੀਮਤਾਂ 'ਚ ਸ਼ੁੱਕਰਵਾਰ ਨੂੰ ਵਾਧਾ ਦੇਖਣ ਨੂੰ ਮਿਲਿਆ ਹੈ। ਐੱਮਸੀਐਕਸ ਐਕਸਚੇਂਜ 'ਤੇ ਸ਼ੁੱਕਰਵਾਰ ਸਵੇਰੇ 10 ਵਜ ਕੇ 13 ਮਿੰਟ 'ਤੇ ਪੰਜ ਅਕਤੂਬਰ 2020 ਸੋਨੇ ਦੇ ਦੀ ਵਾਅਦਾ ਕੀਮਤ 0.78 ਫੀਸਦੀ ਜਾਂ 410 ਰੁਪਏ ਦੀ ਤੇਜ਼ੀ ਨਾਲ 53,190 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੇਂਡ ਕਰ ਰਹੀ ਸੀ। ਇਸ ਤੋਂ ਇਲਾਵਾ ਚਾਰ ਦਸੰਬਰ 2020 ਦੇ ਸੋਨੇ ਦਾ ਵਾਅਦਾ ਭਾਅ ਇਸ ਸਮੇਂ 0.80 ਫੀਸਦੀ ਜਾਂ 422 ਰੁਪਏ ਦੇ ਵਾਧੇ ਨਾਲ 53,350 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੇਂਡ ਕਰ ਰਿਹਾ ਸੀ। ਉੱਥੇ ਹੀ ਪੰਜ ਅਗਸਤ 2020 ਦੇ ਸੋਨੇ ਦਾ ਵਾਅਦਾ ਭਾਅ ਉਸ ਸਮੇਂ 0.72 ਫੀਸਦੀ ਜਾਂ 382 ਰੁਪਏ ਦੀ ਤੇਜ਼ੀ ਨਾਲ 53,521 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੇਡ ਕਰਦਾ ਦਿਖਾਈ ਦੇ ਰਿਹਾ ਹੈ।

ਸੋਨੇ ਨਾਲ ਹੀ ਚਾਂਦੀ ਦੇ ਵਾਅਦਾ ਭਾਅ 'ਚ ਵੀ ਸ਼ੁੱਕਰਵਾਰ ਨੂੰ ਵਾਧਾ ਦੇਖਣ ਨੂੰ ਮਿਲਿਆ ਹੈ। ਐੱਮਸੀਐਕਸ 'ਤੇ ਚਾਰ ਸਤੰਬਰ 2020 ਦੀ ਚਾਂਦੀ ਦਾ ਵਾਅਦਾ ਭਾਅ ਸ਼ੁੱਕਰਵਾਰ ਸਵੇਰੇ 10:29 ਮਿੰਟ 'ਤੇ 1.40 ਫੀਸਦੀ ਜਾਂ 878 ਰੁਪਏ ਦੀ ਤੇਜ਼ੀ ਨਾਲ 63,548 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੇਂਡ ਕਰ ਰਿਹਾ ਸੀ। ਇਸ ਤੋਂ ਇਲਾਵਾ ਚਾਰ ਦਸੰਬਰ 2020 ਦੀ ਚਾਂਦੀ ਦਾ ਵਾਅਦਾ ਭਾਅ ਇਸ ਸਮੇਂ ਐੱਮਸੀਐਕਸ 'ਤੇ 1.36 ਫੀਸਦੀ ਜਾਂ 873 ਰੁਪਏ ਦੇ ਵਾਧੇ ਨਾਲ 65,180 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੇਂਡ ਕਰ ਰਹੀ ਸੀ।

Posted By: Rajnish Kaur