ਨਵੀਂ ਦਿੱਲੀ (ਏਜੰਸੀ) : ਕੱਚੇ ਤੇਲ ਦੀਆਂ ਕੀਮਤਾਂ ਵਿਚ ਤਿੰਨ ਦਹਾਕਿਆਂ ਦੇ ਸਭ ਤੋਂ ਵੱਡੇ ਇਕ ਦਿਨਾਂ ਉਛਾਲ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੇ ਟੁੱਟਣ ਦਾ ਸਿੱਧਾ ਅਸਰ ਦੇਸ਼ ਦੇ ਸਰਾਫਾ ਬਾਜ਼ਾਰ ਵਿਚ ਦਿਖਿਆ। ਦਿਨ ਦੇ ਕਾਰੋਬਾਰ ਵਿਚ ਸੋਨਾ 460 ਰੁਪਏ ਮਜ਼ਬੂਤ ਹੋ ਕੇ 38, 860 ਰੁਪਏ ਪ੍ਰਤੀ 10 ਗ੍ਰਾਮ 'ਤੇ ਜਾ ਪੁੱਜਿਆ। ਚਾਂਦੀ ਵੀ ਦਿਨ ਦੇ ਕਾਰੋਬਾਰ ਵਿਚ 1,096 ਰੁਪਏ ਉਛਲ ਕੇ 47,957 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਤੇ ਪੁੱਜ ਗਈ।

ਐੱਚਡੀਐੱਫਸੀ ਸਕਿਊਰਿਟੀਜ਼ ਦੇ ਸੀਨੀਅਰ ਕਮੋਡਿਟੀਜ਼ ਐਨਾਲਿਸਟ ਤਪਨ ਪਟੇਲ ਦਾ ਕਹਿਣਾ ਸੀ ਕਿ ਡਾਲਰ ਦੇ ਮੁਕਾਬਲੇ ਰੁਪਏ ਵਿਚ ਥੋੜ੍ਹੀ ਕਮਜ਼ੋਰੀ ਦਾ ਫ਼ਾਇਦਾ ਸੋਨੇ ਦੇ ਭਾਅ ਨੂੰ ਮਿਲਿਆ। ਦੂਜੇ ਪਾਸੇ ਚਾਂਦੀ ਨੂੰ ਖ਼ਰੀਦਾਦਾਰਾਂ ਅਤੇ ਸਿੱਕਾ ਨਿਰਮਾਤਾਵਾਂ ਦਾ ਭਰਪੂਰ ਸਹਿਯੋਗ ਮਿਲਿਆ। ਨਿਊਯਾਰਕ ਵਿਚ ਸੋਨਾ ਬੜ੍ਹਤ ਦੇ ਨਾਲ 1,504 ਡਾਲਰ, ਜਦਕਿ ਚਾਂਦੀ ਵੀ ਉਛਲ ਕੇ 17.87 ਡਾਲਰ ਪ੍ਰਤੀ ਔਂਸ (28.35 ਗ੍ਰਾਮ) 'ਤੇ ਕਾਰੋਬਾਰ ਕਰ ਰਹੇ ਸਨ। ਨਵੀਂ ਦਿੱਲੀ ਵਿਚ 99.9 ਫ਼ੀਸਦੀ ਖਰਾ ਸੋਨਾ 38,860 ਰੁਪਏ, ਜਦਕਿ 99.5 ਫ਼ੀਸਦੀ ਖਰਾ ਸੋਨਾ 38,960 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਮੁਹੱਈਆ ਸੀ।