ਜੇਐੱਨਐੱਨ, ਨਵੀਂ ਦਿੱਲੀ : ਪਿਛਲੇ ਸਾਲ ਕੋਰੋਨਾ ਦੇ ਚਲਦੇ 57,100 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ’ਤੇ ਪਹੁੰਚਿਆ ਸੋਨਾ ਦੂਸਰੀ ਲਹਿਰ ਦੇ ਨਾਲ ਫਿਰ ਤੇਜ਼ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ। ਪਿਛਲੇ 10 ਦਿਨਾਂ ’ਚ ਸੋਨੇ ਦੀ ਕੀਮਤ ਦੋ ਹਜ਼ਾਰ ਰੁਪਏ ਤੋਂ ਜ਼ਿਆਦਾ ਵੱਧ ਚੁੱਕੀ ਹੈ। ਕੋਰੋਨਾ ਮਹਾਮਾਰੀ ਦੇ ਵਧਦੇ ਪ੍ਰਕੋਪ ਤੇ ਵਿਆਹ ਸਮਾਰੋਹ ਨੂੰ ਦੇਖਦੇ ਹੋਏ ਕਾਰੋਬਾਰੀ ਸੋਨੇ ਦੀਆਂ ਕੀਮਤਾਂ ’ਚ ਤੇਜ਼ ਵਾਧੇ ਦਾ ਅਨੁਮਾਨ ਲਗਾ ਰਹੇ ਹਨ। ਸੋਨੇ ਦਾ ਵਾਇਦਾ ਭਾਅ ਦਾ ਪਿਛਲਾ ਪੱਧਰ ਸੱਤ ਅਗਸਤ 2020 ਨੂੰ ਦੇਖਣ ਨੂੰ ਮਿਲਿਆ ਸੀ। ਇਸ ਸੀਜ਼ਨ ’ਚ ਸੋਨੇ ਦੀ ਵਾਇਦਾ ਕੀਮਤ ਕਰੀਬ 57,100 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ ਸੀ।

ਕੋਰੋਨਾ ਦੇ ਮਾਮਲਿਆਂ ’ਚ ਗਿਰਾਵਟ ਤੇ ਅਰਥਵਿਵਸਥਾ ਦੇ ਬਰਾਬਰ ਹੋਣ ਦੀਆਂ ਖ਼ਬਰਾਂ ਦੇ ਵਿਚ 8 ਮਾਰਚ, 2021 ਨੂੰ ਸੋਨੇ ਦਾ ਭਾਅ 44,431 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ ਸੀ ਪਰ ਹੁਣ ਇਕ ਵਾਰ ਫਿਰ ਕੋਰੋਨਾ ਦੀ ਤੇਜ਼ ਰਫਤਾਰ ਨੇ ਕੀਮਤਾਂ ਵਧਾ ਦਿੱਤੀਆਂ ਹਨ। ਜਿਵੇਂ ਹੀ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਧਣ ਲੱਗੀ ਹੈ, ਸੋਨੇ ਦਾ ਰੇਟ ਇਕ ਵਾਰ ਫਿਰ ਵੱਧ ਰਿਹਾ ਹੈ। ਕੋਰੋਨਾ ਕਾਰਨ ਪਾਬੰਦੀਆਂ ਦੀ ਸ਼ੁਰੂਆਤ ਹੁੰਦੇ ਹੀ ਨਿਵੇਸ਼ਕ ਸ਼ੇਅਰ ਬਾਜ਼ਾਰ ਤੋਂ ਦੂਰ ਹੋਣ ਲੱਗੇ ਹਨ ਕਿਉਂਕਿ ਉਨ੍ਹਾਂ ਦਾ ਅਨੁਮਾਨ ਹੈ ਕਿ ਪਾਬੰਦੀਆਂ ਦਾ ਇੰਡਸਟਰੀ ’ਤੇ ਅਸਰ ਪਵੇਗਾ ਤੇ ਉਸ ਦੀ ਵਜ੍ਹਾ ਨਾਲ ਉਨ੍ਹਾਂ ਦੇ ਸ਼ੇਅਰ ਡਿੱਗਣਗੇ।


10 ਦਿਨਾਂ ’ਚ 2000 ਰੁਪਏ ਤੋਂ ਜ਼ਿਆਦਾ ਵਧਿਆ ਸੋਨਾ

ਕੋਰੋਨਾ ਦੀ ਤੇਜ਼ ਰਫਤਾਰ ਦੇ ਚਲਦੇ ਸੋਨੇ ਦੀਆਂ ਕੀਮਤਾਂ 10 ਦਿਨ ’ਚ ਹੀ 2000 ਰੁਪਏ ਤੋਂ ਜ਼ਿਆਦਾ ਵੱਧ ਗਈ ਹੈ। ਐੱਮਸੀਐਕਸ ਐਕਸਚੇਂਜ ’ਤੇ 4 ਜੂਨ, 2021 ਵਾਇਦਾ ਦੇ ਸੋਨੇ ਦਾ ਭਾਅ 30 ਮਾਰਚ ਨੂੰ 44,423 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਉਥੇ, ਪਿਛਲੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ, ਸ਼ੁੱਕਰਵਾਰ ਨੂੰ ਇਹ ਸੋਨਾ 46,593 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਹੈ। ਇਸੇ ਤਰ੍ਹਾਂ ਸਿਰਫ 10 ਦਿਨਾਂ ’ਚ ਇਸ ਸੋਨੇ ’ਚ 2170 ਰੁਪਏ ਪ੍ਰਤੀ 10 ਗ੍ਰਾਮ ਦੀ ਤੇਜ਼ੀ ਆ ਗਈ ਹੈ।


ਜਾਣੋ ਚਾਂਦੀ ਦਾ ਕੀ ਹੈ ਹਾਲ

ਚਾਂਦੀ ਦੀ ਗੱਲ ਕਰੀਏ ਤਾਂ ਬੀਤੇ ਹਫ਼ਤੇ ਆਖਰੀ ਕਾਰੋਬਾਰੀ ਦਿਨ, ਸ਼ੁੱਕਰਵਾਰ ਨੂੰ ਐੱਮਸੀਐਕਸ ਐਕਸਚੇਂਜ ’ਤੇ 5 ਮਈ, 2021 ਵਾਇਦਾ ਦੀ ਚਾਂਦੀ ਦਾ ਭਾਅ 518 ਰੁਪਏ ਦੀ ਗਿਰਾਵਟ ਦੇ ਨਾਲ 66,983 ਰੁਪਏ ਪ੍ਰਤੀ ਕਿੱਲੋਗ੍ਰਾਮ ’ਤੇ ਬੰਦ ਹੋਇਆ। ਚਾਂਦੀ ਦੀਆਂ ਕੀਮਤਾਂ ’ਚ ਵੀ ਪਿਛਲੇ 10 ਦਿਨਾਂ ’ਚ ਤੇਜ਼ੀ ਆ ਚੁੱਕੀ ਹੈ। ਇਸ ਚਾਂਦੀ ਦਾ ਭਾਅ 30 ਮਾਰਚ ਨੂੰ 63,124 ਰੁਪਏ ਪ੍ਰਤੀ ਕਿੱਲੋਗ੍ਰਾਮ ’ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਇਸ ’ਚ ਸਿਰਫ 10 ਦਿਨਾਂ ’ਚ 3,859 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਤੇਜ਼ੀ ਆ ਚੁੱਕੀ ਹੈ।

Posted By: Sunil Thapa