ਨਵੀਂ ਦਿੱਲੀ, ਬਿਜਨੈੱਸ ਡੈਸਕ : ਬੀਤੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਚਾਰ ਜੂਨ 2021 ਵਾਅਦਾ ਦੇ ਸੋਨੇ ਦਾ ਭਾਅ ਐਮਸੀਐਕਸ ਐਕਸਚੇਂਜ 'ਤੇ 178 ਰੁਪਏ ਦੀ ਤੇਜ਼ੀ ਨਾਲ 47,353 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਪੰਜ ਅਗਸਤ 2021 ਦੇ ਸੋਨੇ ਦੀ ਵਾਅਦਾ ਕੀਮਤਾਂ ਬੀਤੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਐਮਸੀਐਕਸ 'ਤੇ 190 ਰੁਪਏ ਦੀ ਤੇਜ਼ੀ ਨਾਲ 47,591 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਹੈ। ਗਲੋਬਲ ਪੱਧਰ 'ਤੇ ਵੀ ਸੋਨੇ ਦੀਆਂ ਕੀਮਤਾਂ ਬੀਤੇ ਹਫ਼ਤੇ ਵਾਧੇ ਨਾਲ ਹੀ ਬੰਦ ਹੋਈ।


ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ


ਬੀਤੇ ਹਫਤੇ ਚਾਂਦੀ ਦੀਆਂ ਕੀਮਤਾਂ 'ਚ ਵੀ ਉਛਾਲ ਦਰਜ ਕੀਤਾ ਗਿਆ ਹੈ। ਬੀਤੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਪੰਜ ਮਈ 2021 ਵਾਅਦਾ ਦੀ ਚਾਂਦੀ ਦੀ ਕੀਮਤ ਐਮਸੀਐਕਸ 'ਤੇ 144 ਰੁਪਏ ਦੇ ਵਾਧੇ ਨਾਲ 68,684 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।

Posted By: Ravneet Kaur