ਨਵੀਂ ਦਿੱਲੀ, ਜੇਐੱਨਐੱਨ : ਬੀਤੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 5 ਫਰਵਰੀ 2021 ਵਾਅਦਾ ਦੇ ਸੋਨੇ ਦਾ ਭਾਅ ਐੱਮਲੀਐਕਸ ਐਕਸਚੇਂਜ ’ਤੇ 308 ਰੁਪਏ ਦੀ ਗਿਰਵਾਟ ਨਾਲ 49,140 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ। ਇਸ ਤੋਂ ਇਲਾਵਾ ਪੰਜ ਅਪ੍ਰੈਲ 2021 ਦੇ ਸੋਨੇ ਦੀ ਵਾਅਦਾ ਕੀਮਤ ਬੀਤੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਐੱਮਸੀਐਕਸ ’ਤੇ 298 ਰੁਪਏ ਦੀ ਗਿਰਾਵਟ ਨਾਲ 49,298 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ। ਆਓ ਜਾਣਦੇ ਹਾਂ ਕਿ ਪਿਛਲੇ ਹਫ਼ਤੇ ਸੋਨੇ ਦੀ ਕੀਮਤਾਂ ’ਚ ਕਿੰਨਾ ਫਰਕ ਆਇਆ ਹੈ।


ਬੀਤੇ ਹਫ਼ਤੇ ਸੋਨੇ ’ਚ ਆਈ ਤੇਜ਼ੀ


ਪਿਛਲੇ ਹਫ਼ਤੇ ਸੋਨੇ ਦੇ ਭਾਅ ’ਚ ਵਾਧਾ ਦਰਜ ਹੋਇਆ ਹੈ। ਬੀਤੇ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ, 18 ਜਨਵਰੀ ਨੂੰ ਐੱਮਸੀਐਕਸ ’ਤੇ ਪੰਜ ਫਰਵਰੀ 2021 ਵਾਅਦਾ ਦੇ ਸੋਨੇ ਦੀ ਕੀਮਤ 48,699 ਰੁਪਏ ਪ੍ਰਤੀ 10 ਗ੍ਰਾਮ ’ਤੇ ਖੁੱਲ੍ਹੀ ਸੀ। ਉੱਥੇ ਹੀ ਇਸ ਤੋਂ ਪਿਛਲੇ ਪੱਧਰ ’ਚ ਇਸ ਸੋਨੇ ਦੀ ਕੀਮਤ 48,702 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ ਸੀ। ਇਸ ਤਰ੍ਹਾਂ ਸੋਨੇ ਕੀਮਤ ’ਚ ਬੀਤੇ ਹਫ਼ਤੇ 438 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਦਰਜ ਹੋਇਆ ਹੈ।


ਬੀਤੇ ਹਫ਼ਤੇ ਚਾਂਦੀ ਦੇ ਭਾਅ ’ਚ ਵੀ ਆਈ ਤੇਜ਼ੀ


ਸੋਨੇ ਦੀ ਤਰ੍ਹਾਂ ਹੀ ਬੀਤੇ ਹਫ਼ਤੇ ਚਾਂਦੀ ਦੀਆਂ ਕੀਮਤਾਂ ’ਚ ਵੀ ਵਾਧਾ ਦਰਜ ਕੀਤਾ ਗਈਆਂ। ਬੀਤੇ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਪੰਜ ਮਾਰਚ 2021 ਵਾਅਦਾ ਦੀ ਚਾਂਦੀ ਦੀ ਕੀਮਤ ਐੱਮਸੀਐਕਸ ’ਤੇ 658 ਰੁਪਏ ਦੀ ਗਿਰਾਵਟ ਨਾਲ 66,642 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ। ਇਸ ਚਾਂਦੀ ਦਾ ਭਾਅ ਹਫ਼ਤੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ 18 ਜਨਵਰੀ ਨੂੰ ਐਕਸੀਐਕਸ ’ਤੇ 65,055 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਖੁੱਲਿ੍ਹਆ ਸੀ। ਇਸ ਤੋਂ ਪਿਛਲੇ ਪੱਧਰ ’ਚ ਇਹ 64,764 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਇਆ ਸੀਸ਼ ਇਸ ਤਰ੍ਹਾਂ ਇਸ ਚਾਂਦੀ ਦੇ ਭਾਅ ’ਚ ਬੀਤੇ ਹਫ਼ਤੇ ’ਚ 1,878 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ ਹੈ।


ਆਪਣੇ ਪਿਛਲੇ ਉੱਚ ਪੱਧਰ ਤੋਂ ਕਾਫੀ ਹੇਠਾ ਹੈ ਸੋਨਾ


ਸੋਨੇ ਦੀਆਂ ਕੀਮਤਾਂ ਹੁਣ ਵੀ ਆਪਣੇ ਪਿਛਲੇ ਪੱਧਰ ਦੀ ਤੁਲਨਾ ’ਚ ਕਾਫੀ ਘੱਟ ਹੈ। ਪੰਜ ਫਰਵਰੀ 2021 ਵਾਅਦਾ ਦੇ ਸੋਨੇ ਦੇ ਭਾਅ ’ਚ ਪਿਛਲੇ ਹੇਠਲੇ ਪੱਧਰ ’ਤੇ ਅਗਸਤ 2020 ਨੂੰ ਦੇਖਦੇ ਨੂੰ ਮਿਲਿਆ ਸੀ। ਇਸ ਪੱਧਰ ’ਚ ਫਰਵਰੀ 2021 ਵਾਅਦਾ ਦਾ ਸੋਨਾ 57,100 ਰੁਪਏ ਪ੍ਰਤੀ ਦਸ ਗ੍ਰਾਮ ਦੀ ਕੀਮਤ ’ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਸੋਨੇ ਦੇ ਭਾਅ ’ਚ ਆਪਣੇ ਪਿਛਲੇ ਉੱਚ ਪੱਧਰ ਦੀ ਤੁਲਣਾ ’ਚ 7,960 ਰੁਪਏ ਦੀ ਗਿਰਾਵਟ ਆ ਚੁੱਕੀ ਹੈ।

Posted By: Rajnish Kaur