ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਬੀਤੇ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਦਸੰਬਰ ਵਾਅਦਾ ਦੀਆਂ ਸੋਨੇ ਦੀਆਂ ਕੀਮਤਾਂ (Gold Futures Price) ਐੱਮਸੀਐਕਸ ਐਕਸਚੇਂਜ 'ਤੇ 73 ਰੁਪਏ ਦੇ ਮਾਮੂਲੀ ਵਾਧੇ ਦੇ ਨਾਲ 50,839 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਉਥੇ ਹੀ, 5 ਫਰਵਰੀ, 2021 ਦੇ ਸੋਨੇ ਦਾ ਵਾਅਦਾ ਭਾਅ ਸ਼ੁੱਕਰਵਾਰ ਨੂੰ ਐੱਮਸੀਐਕਸ (ਐੱਮਸੀਐਕਸ) 'ਤੇ 30 ਰੁਪਏ ਦੇ ਮਾਮੂਲੀ ਵਾਧੇ ਨਾਲ 50,926 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਆਓ ਜਾਣਦੇ ਹਾਂ ਕਿ ਬੀਤੇ ਹਫ਼ਤੇ 'ਚ ਸੋਨੇ ਦੀਆਂ ਕੀਮਤਾਂ 'ਚ ਕਿੰਨਾ ਅੰਤਰ ਆਇਆ ਹੈ।

ਬੀਤੇ ਹਫ਼ਤੇ ਸੋਨੇ ਦੀਆਂ ਕੀਮਤਾਂ 'ਚ ਹੋਇਆ ਵਾਧਾ

ਬੀਤੇ ਹਫ਼ਤੇ ਸੋਨੇ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਬੀਤੇ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ, 19 ਅਕਤੂਬਰ ਨੂੰ ਐੱਮਸੀਐਕਸ 'ਤੇ ਦਸੰਬਰ ਵਾਅਦਾ ਦਾ ਸੋਨਾ 50,552 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਇਸ ਸੋਨੇ ਦੇ ਭਾਅ 'ਚ ਬੀਤੇ ਹਫ਼ਤੇ 292 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ। 5 ਫਰਵਰੀ, 2021 ਦੇ ਸੋਨਾ ਵਾਅਦਾ ਦੀ ਗੱਲ ਕਰੀਏ ਤਾਂ, ਇਹ ਸੋਨਾ ਐੱਮਸੀਐਕਸ 'ਤੇ ਬੀਤੇ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ 50,542 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ ਸੀ। ਇਸਤੋਂ ਪਹਿਲੇ ਸੈਸ਼ਨ 'ਚ ਇਹ 50,629 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।

ਬੀਤੇ ਹਫ਼ਤੇ ਚਾਂਦੀ 'ਚ ਹੋਇਆ ਵਾਧਾ

ਆਓ ਹੁਣ ਚਾਂਦੀ ਦੀਆਂ ਕੀਮਤਾਂ ਦੇ ਬਾਰੇ ਗੱਲ ਕਰਦੇ ਹਾਂ। ਬੀਤੇ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਦਸੰਬਰ ਵਾਅਦਾ ਦੀ ਚਾਂਦੀ ਦਾ ਭਾਅ (Silver Futures Price) ਐੱਮਸੀਐਕਸ 'ਤੇ 116 ਰੁਪਏ ਦੀ ਮਾਮੂਲੀ ਗਿਰਾਵਟ ਦੇ ਨਾਲ 62,499 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਇਆ ਸੀ। ਇਸ ਚਾਂਦੀ ਦੀ ਕੀਮਤ ਬੀਤੇ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ, 19 ਅਕਤੂਬਰ ਨੂੰ ਐੱਮਸੀਐਕਸ 'ਤੇ 61,462 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਖੁੱਲ੍ਹੀ ਸੀ। ਇਸਤੋਂ ਪਿਛਲੇ ਸੈਸ਼ਨ 'ਚ ਇਹ 61,676 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਇਸ ਤਰ੍ਹਾਂ ਇਸ ਚਾਂਦੀ ਦੀ ਕੀਮਤ 'ਚ ਬੀਤੇ ਹਫ਼ਤੇ 823 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ ਸੀ।

ਸੋਨਾ ਪਿਛਲੇ ਉੱਚ ਪੱਧਰ ਤੋਂ ਹੈ 5,000 ਰੁਪਏ ਹੇਠਾਂ

ਬੀਤੇ ਹਫ਼ਤੇ ਸੋਨੇ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ, ਪਰ ਇਸਦੀਆਂ ਕੀਮਤਾਂ ਆਪਣੇ ਪਿਛਲੇ ਉੱਚ ਪੱਧਰ ਤੋਂ ਕਾਫੀ ਹੇਠਾਂ ਹਨ। ਸੋਨੇ 'ਚ ਛੇ ਅਗਸਤ 2020 ਨੂੰ ਉੱਚ ਪੱਧਰ ਦੇਖਣ ਨੂੰ ਮਿਲਿਆ।

Posted By: Ramanjit Kaur