ਬਿਜਨੈਸ ਡੈਸਕ, ਨਵੀਂ ਦਿੱਲੀ : ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਜ਼ਬਰਦਸਤ ਤੇਜ਼ੀ, ਕਮਜ਼ੋਰ ਦੁਨੀਆ ਦੇ ਸੰਕੇਤਾਂ ਅਤੇ ਰੁਪਏ ਦੀ ਮਜਬੂਤੀ ਹੋਣ ਕਾਰਨ ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਦੇਖੀ ਗਈ। ਐਮਸੀਐਕਸ 'ਤੇ ਫਰਵਰੀ ਕਾਨਟ੍ਰੈਕਟ ਵਾਲੇ ਸੋਨੇ ਦਾ ਵਾਅਦਾ ਭਾਅ 145 ਰੁਪਏ ਭਾਵ 0.36 ਫੀਸਦ ਦੀ ਗਿਰਾਵਟ ਦੇ ਨਾਲ 39871 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਚੱਲ ਰਿਹਾ ਸੀ। ਦੂਜੇ ਪਾਸੇ ਮਾਰਚ ਕਾਨਟ੍ਰੈਕਟ ਵਾਲੀ ਚਾਂਦੀ 256 ਰੁਪਏ ਭਾਵ 0.55 ਫੀਸਦ ਸਸਤੀ ਹੋ ਕੇ 46911 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਦਰ ਨਾਲ ਵਿਕ ਰਹੀ ਹੈ।

ਪਿਛਲੇ ਹਫ਼ਤੇ ਪੱਛਮੀ ਏਸ਼ੀਆ ਤਣਾਅ ਦੇ ਕਾਰਨ ਸੋਨੇ ਦਾ ਭਵਿੱਖ ਭਾਅ 41293 ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ 'ਤੇ ਪਹੁੰਚ ਗਿਆ ਸੀ। ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਕਾਰਨ ਵੱਧਣ ਦੀ ਅਸ਼ੰਕਾ ਵਿਚ ਸੇਫ ਹੇਵਨ ਮੰਨਿਆ ਜਾਣਾ ਵਾਲਾ ਸੋਨਾ ਤੇਜ਼ ਹੋ ਗਿਆ ਸੀ।

ਇਸ ਤਰ੍ਹਾਂ ਦੇਖਿਆ ਜਾਵੇ ਤਾਂ ਸੋਨੇ ਦੀਆਂ ਕੀਮਤਾਂ ਵਿਚ ਪਿਛਲੇ ਇਕ ਹਫ਼ਤੇ ਤੋਂ 1400 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਦੇਖੀ ਗਈ।

ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ ਸੋਮਵਾਰ ਨੂੰ 0.4 ਫੀਸਦ ਦੀ ਗਿਰਾਵਟ ਦੇ ਨਾਲ 1555.76 ਡਾਲਰ ਪ੍ਰਤੀ ਔਂਸ 'ਤੇ ਆ ਗਈ ਹੈ।

Posted By: Tejinder Thind