ਨਵੀਂ ਦਿੱਲੀ - ਘਰੇਲੂ ਵਾਅਦਾ ਬਾਜ਼ਾਰ 'ਚ ਵੀਰਵਾਰ ਨੂੰ ਸੋਨੇ ਤੇ ਚਾਂਦੀ ਦੋਵਾਂ ਦੇ ਭਾਅ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਐੱਮਸੀਐਕਸ ਐਕਸਚੇਂਜ 'ਤੇ ਦਸੰਬਰ ਵਾਅਦਾ ਦੇ ਸੋਨੇ ਦਾ ਭਾਅ ਵੀਰਵਾਰ ਸਵੇਰੇ 0.29 ਫ਼ੀਸਦੀ ਜਾਂ 146 ਰੁਪਏ ਦੀ ਗਿਰਾਵਟ ਨਾਲ 50,179 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੈਂਡ ਕਰਦਾ ਦਿਸਿਆ। ਉਥੇ ਹੀ 5 ਫਰਵਰੀ, 2021 ਦੇ ਸੋਨੇ ਦਾ ਵਾਅਦਾ ਭਾਅ ਇਸ ਸਮੇਂ 0.36 ਫ਼ੀਸਦੀ ਜਾਂ 183 ਰੁਪਏ ਦੀ ਗਿਰਾਵਟ ਨਾਲ 50,190 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੈਂਡ ਕਰਦਾ ਦਿਖਾਈ ਦਿੱਤਾ। ਨਾਲ ਹੀ ਆਲਮੀ ਬਾਜ਼ਾਰ 'ਚ ਵੀ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖੀ ਗਈ।

ਚਾਂਦੀ ਦੇ ਘਰੇਲੂ ਵਾਅਦਾ ਭਾਅ 'ਚ ਵੀਰਵਾਰ ਸਵੇਰੇ ਵਧੀਆ ਗਿਰਾਵਟ ਦੇਖਣ ਨੂੰ ਮਿਲੀ ਹੈ। ਐੱਮਸੀਐਕਸ 'ਤੇ ਵੀਰਵਾਰ ਸਵੇਰੇ ਦਸੰਬਰ ਵਾਅਦਾ ਦੀ ਚਾਂਦੀ ਦਾ ਭਾਅ 0.87 ਫ਼ੀਸਦੀ ਜਾਂ 542 ਰੁਪਏ ਦੀ ਗਿਰਾਵਟ ਨਾਲ 62,001 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਰੈਂਡ ਕਰਦਾ ਦਿਖਾਈ ਦਿੱਤਾ। ਆਲਮੀ ਬਾਜ਼ਾਰ 'ਚ ਵੀ ਚਾਂਦੀ ਦੀ ਵਾਅਦਾ ਤੇ ਹਾਜ਼ਰ ਦੋਵਾਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ।

ਆਲਮੀ ਪੱਧਰ 'ਤੇ ਸੋਨੇ ਦਾ ਭਾਅ

ਆਲਮੀ ਪੱਧਰ 'ਤੇ ਵੀਰਵਾਰ ਸਵੇਰੇ ਸੋਨੇ ਦੀ ਵਾਅਦਾ ਤੇ ਹਾਜ਼ਰ ਦੋਵਾਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬਲੂਮਬਰਗ ਅਨੁਸਾਰ ਵੀਰਵਾਰ ਸਵੇਰੇ ਸੋਨੇ ਦਾ ਆਲਮੀ ਵਾਅਦਾ ਭਾਅ ਕਾਮੈਕਸ 'ਤੇ 0.41 ਫ਼ੀਸਦੀ ਜਾਂ 7.70 ਡਾਲਰ ਦੀ ਗਿਰਾਵਟ ਨਾਲ 1,866 ਡਾਲਰ ਪ੍ਰਤੀ ਔਂਸ 'ਤੇ ਟਰੈਂਡ ਕਰਦਾ ਦਿਖਾਈ ਦਿੱਤਾ। ਇਸ ਤੋਂ ਇਲਾਵਾ ਸੋਨੇ ਦਾ ਆਲਮੀ ਹਾਜ਼ਰ ਭਾਅ ਇਸ ਸਮੇਂ 0.22 ਫ਼ਸੀਦ ਜਾਂ 4.11 ਡਾਲਰ ਦੀ ਗਿਰਾਵਟ ਨਾਲ 1,868 ਡਾਲਰ ਪ੍ਰਤੀ ਔਂਸ 'ਤੇ ਟਰੈਂਡ ਕਰਦਾ ਦਿਖਾਈ ਦਿੱਤਾ।

Posted By: Harjinder Sodhi