ਜੇਐੱਨਐੱਨ, ਨਵੀਂ ਦਿੱਲੀ : ਘਰੇਲੂ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਐੱਮਸੀਐੱਕਸ ਐਕਸਚੇਂਜ 'ਤੇ ਪੰਜ ਜੂਨ 2020 ਦੇ ਸੋਨੇ ਦੀ ਕੀਮਤ ਸ਼ੁੱਕਰਵਾਰ ਸਵੇਰੇ 0.81 ਫੀਸਦੀ ਜਾਂ 377 ਰੁਪਏ ਦੇ ਵਾਧੇ ਨਾਲ 46,765 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੈਂਡ ਕਰ ਰਹੀ ਸੀ। ਇਸ ਤੋਂ ਇਲਾਵਾ ਸ਼ੁੱਕਰਵਾਰ ਸਵੇਰੇ ਐੱਮਸੀਐਕਸ 'ਤੇ ਪੰਜ ਅਗਸਤ 2020 ਦੇ ਸੋਨੇ ਦਾ ਵਾਅਦਾ ਭਾਅ 0.84 ਫੀਸਦੀ ਜਾਂ 391 ਰੁਪਏ ਦੀ ਤੇਜ਼ੀ ਨਾਲ 46,902 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੈਂਡ ਕਰ ਰਿਹਾ ਸੀ।

ਘਰੇਲੂ ਵਾਅਦਾ ਬਾਜ਼ਾਰ 'ਚ ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀਆਂ ਕੀਮਤਾਂ 'ਚ ਵੀ ਸ਼ੁੱਕਰਵਾਰ ਨੂੰ ਵਾਧਾ ਦੇਖਿਆ ਜਾ ਰਿਹਾ ਹੈ। ਐੱਮਸੀਐੱਕਸ 'ਤੇ ਸ਼ੁੱਕਰਵਾਰ ਸਵੇਰੇ ਤਿੰਨ ਜੁਲਾਈ 2020 ਦੀ ਚਾਂਦੀ ਦੀ ਵਾਅਦਾ ਕੀਮਤ 0.37 ਫੀਸਦੀ ਜਾਂ 173 ਰੁਪਏ ਦੇ ਵਾਧੇ ਨਾਲ 47,508 ਰੁਪਏ ਪ੍ਰਤੀ ਕਿੱਲੋਗ੍ਰਾਮ 'ਤੇ ਟਰੈਂਡ ਕਰ ਰਹੀ ਸੀ।

ਆਲਮੀ ਪੱਧਰ ਦੀ ਗੱਲ ਕਰੀਏ ਤਾਂ ਇੱਥੇ ਸ਼ੁੱਕਰਵਾਰ ਸਵੇਰੇ ਸੋਨੇ ਦੇ ਵਾਅਦਾ ਤੇ ਹਾਜ਼ਰ ਭਾਅ ਦੋਵਾਂ 'ਚ ਹੀ ਵਾਧਾ ਦੇਖਣ ਨੂੰ ਮਿਲਿਆ ਹੈ। ਬਲੂਮਬਰਗ ਮੁਤਾਬਿਕ, ਸ਼ੁੱਕਰਵਾਰ ਸਵੇਰੇ ਕੰਮੈਕਸ 'ਤੇ ਸੋਨੇ ਦੀ ਆਲਮੀ ਵਾਅਦਾ ਕੀਮਤ 0.69 ਫੀਸਦੀ ਜਾਂ 11.90 ਡਾਲਰ ਦੇ ਵਾਧੇ ਨਾਲ 1733.80 ਡਾਲਰ ਪ੍ਰਤੀ ਔਂਸ 'ਤੇ ਟਰੈਂਡ ਕਰ ਰਹੀ ਸੀ। ਇਸ ਸਮੇਂ ਸੋਨੇ ਦੀ ਆਲਮੀ ਹਾਜ਼ਰ ਕੀਮਤ 0.26 ਫੀਸਦੀ ਜਾਂ 4.54 ਡਾਲਰ ਦੀ ਵਾਧੇ ਨਾਲ 1,731.54 ਡਾਲਰ ਪ੍ਰਤੀ ਔਂਸ 'ਤੇ ਟਰੈਂਡ ਕਰ ਰਹੀ ਸੀ।

Posted By: Amita Verma