ਨਵੀਂ ਦਿੱਲੀ, ਬਿਜਨਸ ਡੈਸਕ : ਬੀਤੇ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 4 ਜੂਨ, 2021 ਵਿਚ ਵਾਦਾ ਸੋਨੇ ਦੀ ਕੀਮਤ ਐਮਸੀਐਕਸ ਐਕਸਚੇਂਜ ’ਤੇ ਸਿਰਫ਼ 11 ਰੁਪਏ ਦੇ ਵਾਧੇ ਨਾਲ 46,737 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ। ਇਸਦੇ ਨਾਲ ਹੀ ਪੰਜ ਅਗਸਤ, 2021 ਵਾਦਾ ਸੋਨੇ ਦਾ ਭਾਅ ਸ਼ੁੱਕਰਵਾਰ ਨੂੰ 36 ਰੁਪਏ ਦੇ ਵਾਧੇ ਦੇ ਨਾਲ 47,051 ਰੁਪਏ ਪ੍ਰਤੀ 10 ਗ੍ਰਾਮ ਬੰਦ ਹੋਇਆ। ਬੀਤੇ ਹਫ਼ਤੇ ਦੌਰਾਨ ਸੋਨੇ ਦੀਆਂ ਕੀਮਤਾਂ ਵਿਚ ਕਾਫੀ ਗਿਰਾਵਟ ਦਰਜ ਕੀਤੀ ਗਈ। ਆਓ ਜਾਣਦੇ ਹਾਂ ਵਿਸਥਾਰ ਨਾਲ-

ਬੀਤੇ ਹਫ਼ਤੇ ਸੋਨੇ ਦੇ ਭਾਅ ’ਚ ਆਈ ਗਿਰਾਵਟ

ਬੀਤੇ ਹਫ਼ਤੇ ਸੋਨੇ ਦੇ ਭਾਅ ਵਿਚ ਕਾਫੀ ਗਿਰਾਵਟ ਦਰਜ ਹੋਈ। ਬੀਤੇ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ, 26 ਅਪ੍ਰੈਲ ਨੂੰ ਐਮਸੀਐਕਸ ’ਤੇ ਚਾਰ ਜੂਨ, 2021 ਵਾਦਾ ਦੇ ਸੋਨੇ ਦਾ ਭਾਅ 47,604 ਰੁਪਏ ਪ੍ਰਤੀ 10 ਗ੍ਰਾਮ ’ਤੇ ਖੁੱਲਿਆ ਸੀ। ਇਸਦੇ ਨਾਲ ਹੀ ਪਿਛਲੇ ਸੈਸ਼ਨ ਵਿਚ ਸੋਨੇ ਦੀ ਕੀਮਤ 47,532 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ ਸੀ। ਇਸ ਤਰ੍ਹਾਂ ਸੋਨੇ ਦੇ ਭਾਅ ਵਿਚ ਬੀਤੇ ਹਫ਼ਤੇ 795 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦਰਜ ਹੋਈ।


ਚਾਂਦੀ ਵਿਚ ਵੀ ਆਈ ਕਾਫੀ ਗਿਰਾਵਟ

ਬੀਤੇ ਹਫ਼ਤੇ ਚਾਂਦੀ ਦੀਆਂ ਕੀਮਤਾਂ ਵਿਚ ਵੀ ਗਿਰਾਵਟ ਦੇਖੀ ਗਈ। ਬੀਤੇ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਪੰਜ ਜੁਲਾਈ, 2021 ਵਾਦਾ ਦੀ ਚਾਂਦੀ ਦੀ ਕੀਮਤ ਐਮਸੀਐਕਸ ’ਤੇ 271 ਰੁਪਏ ਦੀ ਗਿਰਾਵਟ ਦੇ ਨਾਲ 68,366 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ। ਇਸ ਚਾਂਦੀ ਦੀ ਕੀਮਤ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ, 26 ਅਪ੍ਰੈਲ ਨੂੰ ਐਮਸੀਐਕਸ ’ਤੇ 69,944 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਖੁੱਲੀ ਸੀ। ਇਸਤੋਂ ਪਿਛਲੇ ਸੈਸ਼ਨ ਵਿਚ ਇਹ 69,834 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ। ਇਸ ਤਰ੍ਹਾਂ ਇਸ ਚਾਂਦੀ ਦੇ ਭਾਅ ਵਿਚ ਬੀਤੇ ਹਫ਼ਤੇ 1468 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ।

Posted By: Sunil Thapa