ਨਵੀਂ ਦਿੱਲੀ (ਏਜੰਸੀ) : ਸਥਾਨਕ ਜਿਊਲਰਾਂ ਵੱਲੋਂ ਖ਼ਰੀਦ ਵਧਣ ਤੇ ਵਿਦੇਸ਼ੀ ਬਾਜ਼ਾਰਾਂ ਦੇ ਮਜ਼ਬੂਤ ਰੁਝਾਨਾਂ ਨਾਲ ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ 'ਚ ਸੋਨਾ ਸੋਮਵਾਰ ਨੂੰ 150 ਰੁਪਏ ਮਹਿੰਗਾ ਹੋ ਕੇ 32,650 ਰੁਪਏ ਪ੍ਰਤੀ 10 ਗ੍ਰਾਮ ਦਾ ਹੋ ਗਿਆ। ਉਦਯੋਗਿਕ ਇਕਾਈਆਂ ਤੇ ਸਿੱਕਾ ਨਿਰਮਾਤਾਵਾਂ ਵਿਚਾਲੇ ਮੰਗ ਵਧਣ ਨਾਲ ਚਾਂਦੀ ਵੀ 410 ਰੁਪਏ ਉਛਲ ਕੇ 40,010 ਰੁਪਏ ਪ੍ਰਤੀ ਕਿੱਲੋ 'ਤੇ ਪੁੱਜ ਗਈ। ਸਰਾਫ਼ਾ ਕਾਰੋਬਾਰੀਆਂ ਨੇ ਕਿਹਾ ਕਿ ਸਥਾਨਕ ਜਿਊਲਰਾਂ ਤੇ ਰਿਟੇਲਰਾਂ ਵੱਲੋਂ ਮੰਗ ਵਧਣ ਤੇ ਕਮਜ਼ੋਰ ਡਾਲਰ ਕਾਰਨ ਵਿਦੇਸ਼ੀ ਬਾਜ਼ਾਰਾਂ 'ਚ ਸੁਰੱਖਿਅਤ ਨਿਵੇਸ਼ ਵਜੋਂ ਮਹਿੰਗੀ ਧਾਤੂ ਦੀ ਖ਼ਰੀਦ ਵਧਣ ਨਾਲ ਸੋਨੇ ਦੀ ਕੀਮਤ 'ਚ ਇਜ਼ਾਫਾ ਹੋਇਆ। ਡਾਲਰ ਇਸ ਅਨੁਮਾਨ ਨਾਲ ਕਮਜ਼ੋਰ ਹੋਇਆ ਕਿ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ 2019 'ਚ ਵਿਆਜ ਨਹੀਂ ਵਧਾਏਗਾ। ਨਿਊਯਾਰਕ 'ਚ ਸੋਨਾ 0.33 ਫ਼ੀਸਦੀ ਹੋ ਕੇ 1289.50 ਡਾਲਰ ਪ੍ਰਤੀ ਅੌਂਸ (28.35 ਗ੍ਰਾਮ) ਦਾ ਹੋ ਗਿਆ ਤੇ ਚਾਂਦੀ ਵੀ 0.54 ਫ਼ੀਸਦੀ ਉਛਲ ਕੇ 15.85 ਡਾਲਰ ਪ੍ਰਤੀ ਅੌਂਸ ਦੀ ਹੋ ਗਈ। ਰਾਸ਼ਟਰੀ ਰਾਜਧਾਨੀ 'ਚ 99.9 ਫ਼ੀਸਦੀ ਖਰਾ ਸੋਨਾ 150 ਰੁਪਏ ਮਹਿੰਗਾ ਹੋ ਕੇ 32,650 ਰੁਪਏ ਪ੍ਰਤੀ 10 ਗ੍ਰਾਮ ਦਾ ਅਤੇ 99.5 ਫ਼ੀਸਦੀ ਖ਼ਰਾ ਸੋਨਾ ਵੀ ਇੰਨਾ ਹੀ ਮਹਿੰਗਾ ਹੋ ਕੇ 32,500 ਰੁਪਏ ਪ੍ਰਤੀ 10 ਗ੍ਰਾਮ ਦਾ ਹੋ ਗਿਆ। ਇਸ ਨਾਲ ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 190 ਰੁਪਏ ਸਸਤਾ ਹੋਇਆ ਸੀ। ਅੱਠ ਗ੍ਰਾਮ ਸੋਨੇ ਦੀ ਗਿੰਨੀ ਹਾਲਾਂਕਿ 25,200 ਰੁਪਏ ਹਰੇਕ ਦੇ ਪੁਰਾਣੇ ਪੱਧਰ 'ਤੇ ਕਾਇਮ ਰਹੀ।

ਚਾਂਦੀ ਹਾਜ਼ਰ 410 ਰੁਪਏ ਉਛਲ ਕੇ 41,010 ਰੁਪਏ ਪ੍ਰਤੀ ਕਿੱਲੋ 'ਤੇ ਪੁੱਜ ਗਈ ਤੇ ਹਫ਼ਤਾਵਾਰੀ ਡਿਲੀਵਰੀ ਵੀ 136 ਰੁਪਏ ਤੇਜ਼ ਹੋ ਕੇ 39,309 ਰੁਪਏ ਪ੍ਰਤੀ ਕਿੱਲੋ ਦੀ ਹੋ ਗਈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਪ੍ਰਤੀ ਸੈਂਕੜਾ 76000 ਰੁਪਏ ਖ਼ਰੀਦ ਤੇ 77000 ਰੁਪਏ ਵਿਕਰੀ ਦੇ ਪੁਰਾਣੇ ਪੱਧਰ 'ਤੇ ਬਣੀ ਰਹੀ।