v> ਨਵੀਂ ਦਿੱਲੀ (ਬਿਜ਼ਨਸ ਡੈਸਕ) : ਸੋਨੇ ਦੀਆਂ ਕੀਮਤਾਂ ਵਿਚ ਸ਼ੁਕਰਵਾਰ ਨੂੰ ਜ਼ੋਰਦਾਰ ਤੇਜ਼ੀ ਰਹੀ। ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨਾ 441 ਰੁਪਏ ਮਹਿੰਗਾ ਹੋ ਕੇ 48530 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। 8463 ਸਕਿਓਰਿਟੀਜ਼ ਮੁਤਾਬਕ ਇਕ ਦਿਨ ਪਹਿਲੇ ਇਸਦੀ ਕੀਮਤ 48089 ਰੁਪਏ ਸੀ। ਇਸੇ ਤਰ੍ਹਾਂ ਚਾਂਦੀ ਵੀ 1148 ਰੁਪਏ ਮਹਿੰਗੀ ਹੋ ਕੇ 71430 ਰੁਪਏ ਪ੍ਰਤੀ ਕਿਲੋ ਹੋ ਗਈ। ਵੀਰਵਾਰ ਨੂੰ ਇਸਦਾ ਰੇਟ 70284 ਰੁਪਏ ਪ੍ਰਤੀ ਕਿਲੋ ਸੀ।

Posted By: Susheel Khanna