ਨਵੀਂ ਦਿੱਲੀ, ਜੇਐੱਨਐੱਨ। ਜੇਕਰ ਤੁਸੀਂ ਇਸ ਤਿਉਹਾਰੀ ਸੀਜ਼ਨ 'ਚ ਕਿਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਗੋਏਅਰ ਤੇ ਇੰਡੀਗੋ ਦੀ ਫਲਾਈਟ ਟਿਕਟ ਦਾ ਆਫ਼ਰ ਚੈੱਕ ਕਰ ਸਕਦੇ ਹੋ। ਗੋਏਅਰ ਮੋਬਾਈਲ ਐਪ ਜ਼ਰੀਏ ਟਿਕਟ ਬੁੱਕ ਕਰਨ 'ਤੇ 10 ਫ਼ੀਸਦੀ ਦੀ ਛੋਟ ਮਿਲ ਰਹੀ ਹੈ। ਜਦਕਿ ਇੰਡੀਓ ਐੱਚਡੀਐੱਫਸੀ ਬੈਂਕ ਦੇ ਬਿਜ਼ਨੈੱਸ ਕ੍ਰੈਡਿਟ ਕਾਰਡ ਤੋਂ ਫਲਾਈਟ ਟਿਕਟ ਬੁੱਕ ਕਰਵਾਉਣ 'ਤੇ 500 ਰੁਪਏ ਤਕ ਦਾ ਕੈਸ਼ਬੈਕ ਮਿਲ ਰਿਹਾ ਹੈ। ਗੋਏਅਰ ਤੋਂ ਘਰੇਲੂ ਯਾਤਰਾ ਕਰਨ ਵਾਲੇ ਗਾਹਕ ਪ੍ਰੋਮੋ ਕਾਰਡ GOAPP10 ਦਾ ਇਸਤੇਮਾਲ ਕਰ ਕੇ 10 ਫ਼ੀਸਦੀ ਦੀ ਛੋਟ ਦਾ ਲਾਭ ਚੁੱਕ ਸਕਦੇ ਹਨ। ਇਹ ਛੋਟ ਸਿਰਫ਼ ਬੇਸ ਫੇਅਰ 'ਤੇ ਲਾਗੂ ਹੋਵੇਗੀ। ਕੋਈ ਵੀ ਗਾਹਕ 23 ਅਕਤੂਬਰ 2019 ਤੋਂ 15 ਨਵੰਬਰ 2019 ਵਿਚਾਲੇ ਯਾਤਰਾ ਲਈ ਇਸ ਸਕੀਮ ਦਾ ਲਾਭ ਲੈ ਸਕਦਾ ਹੈ। ਇਸ ਸਕੀਮ ਤਹਿਤ ਲਿਮਟਿਡ ਸੀਟਾਂ ਆਫ਼ਰ ਕੀਤੀਆਂ ਗਈਆਂ ਹਨ।


ਇੰਡੀਗੋ ਦੀ ਵੈੱਬਸਾਈਟ ਮੁਤਾਬਿਕ ਐੱਚਡੀਐੱਫਸੀ ਬੈਂਕ, ਇੰਡੀਓ ਦੀ ਵੈੱਬਸਾਈਟ ਜਾਂ ਮੋਬਾਈਲ 'ਤੇ ਪ੍ਰਮੋਸ਼ਨ ਪੀਰੀਅਡ ਦੇ ਹਰੇਕ ਮਹੀਨੇ ਦੌਰਾਨ ਇੰਡੀਗੋ ਫਲਾਈਟ ਟਿਕਟ ਬੁੱਕ ਕਰਨ ਵਾਲੇ ਗਾਹਕਾਂ ਨੂੰ 5 ਫ਼ੀਸਦੀ, ਵੱਧ ਤੋਂ ਵੱਧ 500 ਰੁਪਏ ਤਕ ਦਾ ਕੈਸ਼ਬੈਕ ਦੇਵੇਗਾ।

Posted By: Akash Deep