ਨਵੀਂ ਦਿੱਲੀ, ਜੇਐੱਨਐੱਨ : ਭਾਰਤੀ ਸ਼ੇਅਰ ਬਾਜ਼ਾਰ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਦੇ ਭਾਰੀ ਵਾਧੇ ਨਾਲ ਖੁੱਲ੍ਹੇ ਹਨ। Bombay Stock Exchange ਦਾ Sensitive Index ਸੈਂਸੇਕਸ ਸੋਮਵਾਰ ਨੂੰ 553.93 ਅੰਕ ਦੇ ਵਾਧੇ ਨਾਲ 34,841.17 'ਤੇ ਖੁੱਲ੍ਹਾ ਹੈ। ਇਹ ਸੋਮਵਾਰ ਸਵੇਰੇ 9 ਵਜੇ ਕੇ 19 ਮਿੰਟ 'ਤੇ 1.47 ਫੀਸਦੀ ਜਾਂ 504.01 ਅੰਕ ਦੇ ਵਾਧੇ ਨਾਲ 34,791.34 'ਤੇ ਟਰੇਂਡ ਕਰ ਰਿਹਾ ਸੀ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਦੇ 30 ਸ਼ੇਅਰਾਂ 'ਚੋਂ 25 ਸ਼ੇਅਰ ਹਰੇ ਨਿਸ਼ਾਨ 'ਤੇ ਸਿਰਫ਼ 4 ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦੇ ਦਿਖੇ।

ਸ਼ੁਰੂਆਤੀ ਕਾਰੋਬਾਰ 'ਚ ਸੈਂਸੇਕਸ ਦੇ ਸ਼ੇਅਰਾਂ 'ਚ ਸਭ ਤੋਂ ਵੱਧ ਤੇਜ਼ੀ IndusInd Bank 'ਚ 7.49 ਫੀਸਦੀ ਦੀ ਦੇਖਣ ਨੂੰ ਮਿਲੀ, ਇਸ ਤੋਂ ਇਹ 454.20 ਰੁਪਏ 'ਤੇ ਟਰੇਂਡ ਕਰ ਰਿਹਾ ਸੀ। ਇਸ ਤੋਂ ਇਲਾਵਾ ਬਜਾਜ ਫਾਈਨੈਂਸ ਦੇ ਸ਼ੇਅਰ 'ਚ 5.39 ਫੀਸਦੀ, ਐੱਸਬੀਆਈ 'ਚ 5.06 ਫੀਸਦੀ, Axis Bank 'ਚ 5.48 ਫੀਸਦੀ, ਟਾਈਟਨ 'ਚ 4.77 ਫੀਸਦੀ ਤੇ ਆਈਸੀਆਈਸੀਆਈ ਬੈਂਕ 'ਚ 3.44 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

Posted By: Rajnish Kaur