ਪੀਟੀਆਈ, ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਮਾਰੀ ਅਤੇ ਇਸ ਦੇ ਸੰਕ੍ਰਮਣ ਨੂੰ ਰੋਕਣ ਲਈ ਲਾਏ ਗਏ ਲਾਕਡਾਊਨ ਨੇ ਭਾਰਤੀ ਅਰਥਵਿਵਸਥਾ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਕਈ ਰੇਟਿੰਗ ਏਜੰਸੀਆਂ ਵੱਲੋਂ ਮੌਜੂਦਾ ਵਿੱਤੀ ਵਰ੍ਹੇ ਲਈ ਭਾਰਤ ਦੀ ਜੀਡੀਪੀ ਗ੍ਰੋਥ ਦੇ ਅਨੁਮਾਨ ਨੂੰ ਘਟਾਉਣ ਤੋਂ ਬਾਅਦ ਹੁਣ ਰੇਟਿੰਗ ਏਜੰਸੀ ਮੂਡੀਜ਼ ਇਵੈਸਟਰਜ਼ ਸਰਵਿਸ ਨੇ ਭਾਰਤ ਦੀ ਸਾਵਰੇਨ ਕ੍ਰੈਡਿਟ ਰੇਟਿੰਗ ਨੂੰ ਘਟਾ ਦਿੱਤਾ ਹੈ। ਮੂਡੀਜ਼ ਨੇ ਲਗਪਗ 22 ਸਾਲ ਬਾਅਦ ਭਾਰਤ ਦੀ ਰੇਟਿੰਗ ਨੂੰ ਘਟਾਇਆ ਹੈ। ਮੂਡੀਜ਼ ਨੇ ਇਸ ਬੀਏਏ 2 ਤੋਂ ਘਟਾ ਕੇ ਬੀਏਏ 3 ਕਰ ਦਿੱਤਾ ਹੈ।

ਮੂਡੀਜ਼ ਇਵੈਸਟਰਜ਼ ਸਰਵਿਸ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਭਾਰਤ ਨੂੰ ਕਮਜ਼ੋਰ ਆਰਥਕ ਵਾਧੇ, ਖਰਾਬ ਹੁੰਦੀ ਵਿੱਤੀ ਸਥਿਤੀ ਅਤੇ ਵਿੱਤੀ ਖੇਤਰ ਵਿਚ ਦਬਾਅ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਨਾਲ ਹੀ ਏਜੰਸੀ ਦਾ ਅਨੁਮਾਨ ਹੈ ਕਿ ਮੌਜੂਦਾ ਵਿੱਤੀ ਸਾਲ ਵਿਚ ਦੇਸ਼ ਦੀ ਜੀਡੀਪੀ ਵਿਚ 4 ਫੀਸਦ ਤਕ ਦੀ ਗਿਰਾਵਟ ਆ ਸਕਦੀ ਹੈ। ਅਜਿਹੀ ਕਰੀਬ 40ਸਾਲ ਵਿਚ ਪਹਿਲੀ ਵਾਰ ਹੋਵੇਗਾ ਜਦੋਂ ਦੇਸ਼ ਦੀ ਸਾਲਾਨਾ ਜੀਡੀਪੀ ਵਿਚ ਗਿਰਾਵਟ ਦਰਜ ਕੀਤੀ ਜਾਵੇਗੀ। ਇਹੀ ਕਾਰਨ ਹੈ ਕਿ ਰੇਟਿੰਗ ਏਜੰਸੀ ਨੇ ਭਾਰਤ ਦੀ ਸਾਵਰੇਨ ਕ੍ਰੇਡਿਟ ਰੇਟਿੰਗ ਨੂੰ ਘਟਾਇਆ ਹੈ।

ਮੂਡੀਜ਼ ਨੇ ਕਿਹਾ,'ਏਜੰਸੀ ਨੇ ਭਾਰਤ ਦੀ ਬਿਨਾ ਗਾਰੰਟੀ ਵਾਲੀ ਰੇਟਿੰਗ ਨੂੰ ਵੀ ਬੀਏਏ 2 ਤੋਂ ਘਟਾ ਕੇ ਬੀਏਏ 3 ਕਰ ਦਿੱਤਾ ਹੈ। ' ਮੂਡੀਜ਼ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਭਾਰਤ ਦੇ ਨੀਤੀ ਘਾੜਿਆਂ ਦੇ ਸਾਹਮਣੇ ਅਰਥਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਭਾਰੀ ਚੁਣੌਤੀਆਂ ਸਾਹਮਣੇ ਆਉਣਗੀਆਂ।

Posted By: Tejinder Thind