ਆਧਾਰ ਕਾਰਡ (Aadhaar Card) ਭਾਰਤ ਦੇਸ਼ ਦਾ ਮਹੱਤਵਪੂਰਨ ਤੇ ਸਭ ਤੋਂ ਜ਼ਰੂਰੀ ਪਛਾਣ ਪੱਤਰ ਹੈ। ਪਹਿਲਾਂ ਦੇਸ਼ ਵਿਚ ਸਾਰੇ ਲੋਕਾਂ ਦੇ ਤਰ੍ਹਾਂ-ਤਰ੍ਹਾਂ ਦੇ ਪਛਾਣ ਪੱਤਰ ਹੁੰਦੇ ਸਨ ਜਿਵੇਂ ਵੋਟਰ ਆਈਡੀ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਪਾਸਪੋਰਟ, ਰਾਸ਼ਨ ਕਾਰਡ ਆਦਿ। ਇਨ੍ਹਾਂ ਸਾਰੇ ਕਾਰਡਾਂ 'ਚ ਕਿਸੇ ਇਨਸਾਨ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ ਸੀ। ਅਜਿਹੇ ਵਿਚ ਸਰਕਾਰ ਨੇ ਸਾਰਿਆਂ ਲਈ ਇਕ ਯੂਨੀਕ ਕਾਰਡ ਦਾ ਐਲਾਨ ਕੀਤਾ। ਆਧਾਰ ਕਾਰਡ ਦੇਸ਼ ਦੇ ਹਰੇਕ ਇਨਸਾਨ ਦੀ ਪਛਾਣ ਤੇ ਗਿਣਤੀ ਦੱਸਦਾ ਹੈ। ਇਸ ਨੂੰ ਬਣਵਾਉਣ ਲਈ ਸਰਕਾਰ ਪਿਛਲੇ ਪੰਜ ਸਾਲਾਂ ਤੋਂ ਮੁਹਿੰਮ ਚਲਾ ਰਹੀ ਹੈ, ਜਗ੍ਹਾ-ਜਗ੍ਹਾ ਲੋਕਾਂ ਦੀ ਸਹੂਲੀਅਤ ਲਈ ਆਧਾਰ ਕਾਰਡ ਕੇਂਦਰ ਖੋਲ੍ਹੇ ਜਾ ਰਹੇ ਹਨ। ਜੇਕਰ ਤੁਸੀਂ ਵੀ ਆਧਾਰ ਕਾਰਡ ਕੇਂਦਰ ਖੋਲ੍ਹ ਕੇ ਵੱਡਾ ਮੁਨਾਫ਼ਾ ਚਾਹੁੰਦੇ ਹੋ ਤਾਂ ਸਾਡੇ ਇਸ ਆਰਟੀਕਲ ਨੂੰ ਅਖੀਰ ਤਕ ਧਿਆਨ ਨਾਲ ਪੜ੍ਹੋ...

ਆਧਾਰ ਕਾਰਡ ਕੇਂਦਰ ਦੀ ਫ੍ਰੈਂਚਾਇਜ਼ੀ ਲਈ ਪਾਸ ਕਰਨੀ ਪਵੇਗੀ ਪ੍ਰੀਖਿਆ

1. ਆਧਾਰ ਕਾਰਡ ਕੇਂਦਰ ਖੋਲ੍ਹਣ ਲਈ ਸਰਕਾਰ ਤੋਂ ਲਾਇਸੈਂਸ ਲੈਣਾ ਹੁੰਦਾ ਹੈ। ਇਹ ਲਾਇਸੈਂਸ ਆਸਾਨੀ ਨਾਲ ਨਹੀਂ ਮਿਲਦਾ, ਇਸ ਦੇ ਲਈ ਇਕ ਪ੍ਰੀਖਿਆ ਪਾਸ ਕਰਨੀ ਹੁੰਦੀ ਹੈ।

2. ਜੋ ਵੀ ਆਧਾਰ ਕੇਂਦਰ ਖੋਲ੍ਹਣ ਦਾ ਚਾਹਵਾਨ ਹੈ, ਉਸ ਨੂੰ UIDAI ਦੀ ਪ੍ਰੀਖਿਆ ਪਾਸ ਕਰਨੀ ਪਵੇਗੀ ਜਿਸ ਤੋਂ ਬਾਅਦ ਉਸ ਨੂੰ ਯੂਆਈਡੀਏਆਈ ਸਰਟੀਫਿਕੇਟ ਮਿਲ ਜਾਵੇਗਾ।

3. ਇਸ ਤੋਂ ਬਾਅਦ ਤੁਹਾਨੂੰ ਆਧਾਰ ਕਾਰਡ ਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਲਈ ਕਾਮਨ ਸਰਵਿਸ ਸੈਂਟਰ 'ਚ ਅਪਲਾਈ ਕਰਨਾ ਪਵੇਗਾ।

ਆਧਾਰ ਕਾਰਡ ਕੇਂਦਰ ਲਈ ਲਾਇਸੈਂਸ ਲੈਣ ਦੀ ਪ੍ਰਕਿਰਿਆ

1. ਲਾਇਸੈਂਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪਹਿਲਾਂ NSEIT ਪੋਰਟਲ 'ਤੇ ਜਾਓ। ਇੱਥੇ ਆਪਣੀ ਲਾਗਇਨ ਆਈਡੀ ਬਣਾਓ।

2. ਲਾਗਇਨ ਤੋਂ ਬਾਅਦ ਤੁਹਾਨੂੰ ਆਪਣੇ ਆਧਾਰ ਕਾਰਡ ਦੀ ਸਾਫਟ ਕਾਪੀ ਅਪਲੋਡ ਕਰਨੀ ਪਵੇਗੀ। ਫਿਰ ਸਕ੍ਰੀਨ 'ਤੇ ਇਕ ਕੋਡ ਨਜ਼ਰ ਆਵੇਗਾ, ਉਸ ਨੂੰ ਭਰ ਕੇ ਸਬਮਿਟ ਕਰੋ।

3. ਇਸ ਤੋਂ ਬਾਅਦ ਇਕ ਨਿਊ ਫਾਰਮ ਖੁੱਲ੍ਹ ਜਾਵੇਗਾ, ਫਾਰਮ ਨੂੰ ਸਬਮਿਟ ਕਰ ਦਿਉ।

ਆਧਾਰ ਕਾਰਡ ਫ੍ਰੈਂਚਾਇਜ਼ੀ ਲੈਣ ਲਈ ਕੁੱਲ ਖਰਚ

ਪਹਿਲਾਂ ਆਧਾਰ ਕਾਰਡ ਫ੍ਰੈਂਚਾਇਜ਼ੀ ਲੈਣ ਲਈ ਕੁਝ ਚਾਰਜ ਲਗਦਾ ਸੀ, ਇਹ ਪੇਮੈਂਟ ਪੋਰਟਲ 'ਚ ਲਾਇਸੈਂਸ ਫਾਰਮ ਅਸੈੱਪਟ ਹੋ ਜਾਣ ਤੋਂ ਬਾਅਦ ਕਰਨੀ ਹੁੰਦੀ ਸੀ, ਪਰ ਹੁਣ ਭਾਰਤ ਸਰਕਾਰ ਲੋਕਾਂ ਨੂੰ ਮੁਫ਼ਤ 'ਚ ਫ੍ਰੈਂਚਾਇਜ਼ੀ ਦੇ ਰਹੀ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਆਧਾਰ ਕੇਂਦਰ ਜਗ੍ਹਾ-ਜਗ੍ਹਾ ਖੁੱਲ੍ਹ ਸਕਣ ਤੇ ਆਮ ਜਨਤਾ ਨੂੰ ਇਸ ਦੀ ਸੇਵਾ ਮਿਲ ਸਕੇ। ਆਧਾਰ ਕਾਰਡ ਦੀ ਫ੍ਰੈਂਚਾਇਜ਼ੀ ਲਈ ਸਰਕਾਰ ਤਾਂ ਕੁਝ ਪੈਸਾ ਨਹੀਂ ਲੈ ਰਹੀ ਪਰ ਤੁਹਾਨੂੰ ਕੇਂਦਰ ਖੋਲ੍ਹਣ ਲਈ ਜ਼ਰੂਰੀ ਸਾਮਾਨ ਖਰੀਣਦਾ ਪਵੇਗਾ। ਤੁਸੀਂ ਘੱਟ ਕੀਮਤ 'ਚ ਸੈਕੰਡਹੈਂਡ ਮਸ਼ੀਨਾਂ ਵੀ ਖਰੀਦ ਸਕਦੇ ਹੋ।

ਯੂਆਈਡੀਏਆਈ ਦੀ ਪ੍ਰੀਖਿਆ ਦੇਣ ਲਈ ਕੀ ਕਰੀਏ

ਲਾਇਸੈਂਸ ਫਾਰਮ ਅਸੈੱਪਟ ਹੋ ਜਾਣ ਤੋਂ ਬਾਅਦ ਤੁਹਾਨੂੰ UIDAI ਦੀ ਪ੍ਰੀਖਿਆ ਪਾਸ ਕਰਨੀ ਪਵੇਗੀ। ਇਸ ਦੀ ਜਾਣਕਾਰੀ ਤੁਹਾਨੂੰ NSEIT ਪੋਰਟਲ 'ਤੇ ਹੀ ਲਾਇਸੈਂਸ ਫਾਰਮ ਸਬਮਿਟ ਕਰਨ ਦੇ 48 ਘੰਟੇ ਬਾਅਦ ਮਿਲ ਜਾਵੇਗੀ। ਇੱਥੇ ਤੁਹਾਨੂੰ ਪ੍ਰੀਖਿਆ ਸੈਂਟਰ, ਸਮਾਂ, ਤਰੀਕ ਦੀ ਚੋਣ ਕਰਨੀ ਪਵੇਗੀ। ਪ੍ਰੀਖਿਆ ਪਾਸ ਹੋਣ ਤੋਂ ਬਾਅਦ ਲਾਇਸੈਂਸ ਤੁਹਾਡੇ ਘਰ ਆ ਜਾਵੇਗਾ, ਜਿਸ ਤੋਂ ਬਾਅਦ ਆਧਾਰ ਕਾਰਡ ਕੇਂਦਰ ਦੀ ਸ਼ੁਰੂਆਤ ਤੁਸੀਂ ਕਰ ਸਕਦੇ ਹੋ।

ਆਧਾਰ ਕਾਰਡ ਕੇਂਦਰ 'ਚ ਜ਼ਰੂਰੀ ਉਪਕਰਨ

  • ਆਧਾਰ ਕੇਂਦਰ 'ਚ ਪ੍ਰਿੰਟਰ ਲਾਜ਼ਮੀ ਹੋਣਾ ਚਾਹੀਦਾ ਹੈ, ਇਸ ਵੱਲੋਂ ਕਿਸੇ ਵੀ ਜ਼ਰੂਰੀ ਕਾਗ਼ਜ਼ਾਤ ਦਾ ਪ੍ਰਿੰਟ ਆਸਾਨੀ ਨਾਲ ਨਿਕਲ ਜਾਵੇਗਾ।
  • ਆਧਾਰ ਕੇਂਦਰ ਖੋਲ੍ਹਣ ਲਈ ਘੱਟੋ-ਘੱਟ 2 ਕੰਪਿਊਟਰ ਜਾਂ ਲੈਪਟਾਪ ਹੋਣਾ ਜ਼ਰੂਰੀ ਹੈ।
  • ਕੇਂਦਰ 'ਚ ਵੈੱਬਕੈਂਪ ਵੀ ਜ਼ਰੂਰੀ ਹੈ, ਇਸ ਰਾਹੀਂ ਆਧਾਰ ਕਾਰਡ 'ਚ ਲੱਗਣ ਵਾਲੀ ਫੋਟੋ ਨੂੰ ਕਲਿੱਕ ਕੀਤਾ ਜਾਵੇਗਾ।
  • ਅੱਖਾਂ ਦੇ ਰੈਟਿਨਾ ਨੂੰ ਸਕੈਨ ਕਰਨ ਲਈ ਤੁਹਾਨੂੰ ਆਇਰਿਸ਼ ਸਕੈਨਰ ਮਸ਼ੀਨ ਖਰੀਦਣੀ ਪਵੇਗੀ।
  • ਤੁਹਾਨੂੰ ਇਕ ਛੋਟੇ ਜਾਂ ਮੀਡੀਅਮ ਸਾਈਜ਼ ਦੇ ਕਮਰੇ ਦੀ ਜ਼ਰੂਰਤ ਪਵੇਗੀ, ਜਿੱਥੇ ਤੁਸੀਂ ਇਸ ਕੇਂਦਰ ਨੂੰ ਖੋਲ੍ਹ ਸਕਓ। ਤੁਹਾਨੂੰ ਇਕ ਚੰਗੀ ਕੁਆਲਿਟੀ ਦਾ ਇੰਟਰਨੈੱਟ ਵੀ ਲੈਣਾ ਪਵੇਗਾ।

ਆਧਾਰ ਕਾਰਡ ਕੇਂਦਰ ਦੀ ਫ੍ਰੈਂਚਾਇਜ਼ੀ ਲੈਣ 'ਚ ਪ੍ਰੋਫਿਟ

ਆਧਾਰ ਕੇਂਦਰ ਖੋਲ੍ਹ ਕੇ ਤੁਸੀਂ ਮਹੀਨੇ ਦਾ ਘੱਟੋ-ਘੱਟ 30 ਤੋਂ 40 ਹਜ਼ਾਰ ਰੁਪਏ ਕਮਾ ਸਕਦੇ ਹੋ। ਫਿਰ ਜਿਉਂ-ਜਿਉਂ ਕੰਮ ਵਧੇਗਾ ਤੁਹਾਨੂੰ ਹੋਰ ਜ਼ਿਆਦਾ ਮੁਨਾਫ਼ਾ ਹੁੰਦਾ ਜਾਵੇਗਾ। ਆਧਾਰ ਕਾਰਡ ਕੇਂਦਰ ਅੱਜਕਲ੍ਹ ਹਰ ਜ਼ਿਲ੍ਹੇ ਤੇ ਪਿੰਡ ਵਿਚ ਹੁੰਦਾ ਹੈ। ਤੁਸੀਂ ਜੇਕਰ ਪਿੰਡ 'ਚ ਰਹਿੰਦੇ ਹੋ ਤਾਂ ਵੀ ਆਧਾਰ ਕੇਂਦਰ ਖੋਲ੍ਹ ਕੇ ਚੰਗੀ ਕਮਾਈ ਕਰ ਸਕਦੇ ਹੋ।

Posted By: Seema Anand