ਜੇਕਰ ਤੁਸੀਂ ਮਿਊਚਲ ਫੰਡ ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਤੇ ਇਹ ਵੀ ਚਾਹੁੰਦੇ ਹੋ ਕਿ ਬਾਜ਼ਾਰ ਦੇ ਜੋਖ਼ਮ ਦੇ ਬਿਨਾਂ ਤੁਹਾਨੂੰ ਬਿਹਤਰ ਰਿਟਰਨ ਮਿਲੇ ਤਾਂ LIC ਦਾ ਇਹ ਪਲਾਨ ਤੁਹਾਡੇ ਲਈ ਕਾਫੀ ਵਧੀਆ ਹੈ। ਇਸ ਪਲਾਨ ਦਾ ਨਾਂ ਹੈ ਐੱਲਆਈਸੀ ਦਾ ਐੱਸਆਈਆਈਪੀ ਪਲਾਨ। ਇਹ ਇਕ ਯੂਨਿਟ ਲਿੰਕਡ ਪਲਾਨ ਹੈ। ਜੇਕਰ ਤੁਸੀਂ ਇਹ ਪਾਲਿਸੀ 10 ਸਾਲ ਲਈ ਲੈ ਰਹੋ ਤੇ ਇਸ ਦੀ ਸਾਲਾਨਾ ਕਿਸ਼ਤ 40,000 ਰੁਪਏ ਦੀ ਹੁੰਦੀ ਹੈ ਜੋ ਮਹੀਨਾਵਾਰ ਕਰੀਬ 3,333 ਰੁਪਏ ਬੈਠਦੀ ਹੈ ਤਾਂ 10 ਸਾਲ ਦੀ ਮਿਆਦ ਪੂਰੀ ਹੋਣ 'ਤੇ ਤੁਹਾਨੂੰ 105 ਫ਼ੀਸਦ ਦੀ ਗਾਰੰਟਿਡ ਰਿਟਰਨ ਯਾਨੀ 7.20 ਲੱਖ ਰੁਪਏ ਮਿਲਦਾ ਹੈ। ਇਸ ਨੂੰ ਹੋਰ ਸਮਝਣ ਲਈ ਕੈਲਕੂਲੇਸ਼ਨ ਸਮਝੋ। 10 ਸਾਲ ਵਿਚ ਤੁਸੀਂ 3,333 ਰੁਪਏ ਦੇ ਹਿਸਾਬ ਨਾਲ ਕਰੀਬ 3,99,960 ਰੁਪਏ ਦੀ ਰਕਮ ਜਮ੍ਹਾਂ ਕੀਤੀ। ਹੁਣ ਕਿਉਂਕਿ ਤੁਸੀਂ ਆਪਣੇ 10 ਸਾਲ ਦੀ ਮਿਆਦ ਪੂਰੀ ਕਰ ਲਈ ਹੈ ਤਾਂ ਮੌਜੂਦ ਐੱਨਏਵੀ ਤੇ ਰਿਟਰਨ ਦੇ ਹਿਸਾਬ ਨਾਲ ਤੁਹਾਨੂੰ ਇਸ 'ਤੇ 3.08,068 ਰੁਪਏ ਦਾ ਮੁਨਾਫ਼ਾ ਮਿਲੇਗਾ ਯਾਨੀ 10 ਸਾਲ ਬਾਅਦ ਤੁਹਾਨੂੰ ਕੁੱਲ 7,08,028 ਰੁਪਏ ਦੀ ਰਕਮ ਪ੍ਰਾਪਤ ਹੋਵੇਗੀ।

ਜਿਵੇਂ-ਜਿਵੇਂ ਤੁਹਾਡੀ ਪਾਲਿਸੀ ਦੀ ਮਿਆਦ ਵਧਦੀ ਜਾਂਦੀ ਹੈ ਤੁਹਾਡੀ ਗਾਰੰਟਿਡ ਇਨਕਮ ਦਾ ਫ਼ੀਸਦ ਵੀ ਵਧਦਾ ਜਾਂਦਾ ਹੈ। ਇਸ ਸਕੀਮ 'ਚ ਤੁਹਾਨੂੰ ਕਈ ਸਾਰੇ ਰਾਈਡਰਜ਼ ਵੀ ਚੁਣਨ ਦਾ ਬਦਲ ਮਿਲਦਾ ਹੈ। ਜੇਕਰ ਪਾਲਿਸੀ ਧਾਰਕ ਦੀ ਮੌਤ ਪਾਲਿਸੀ ਦੀ ਮਿਆਦ ਦੌਰਾਨ ਹੋ ਜਾਂਦੀ ਹੈ ਤਾਂ ਕੰਪਨੀ ਨੌਮਿਨੀ ਨੂੰ ਕੁੱਲ ਪ੍ਰੀਮੀਅਮ ਦਾ 105 ਫ਼ੀਸਦ ਰਿਟਰਨ ਇਕੱਠਾ ਦਿੰਦੀ ਹੈ, ਉੱਥੇ ਹੀ ਪਾਲਿਸੀ ਦੀ ਮਿਆਦ ਖ਼ਤਮ ਹੋਣ 'ਤੇ ਵੀ ਤੁਹਾਨੂੰ ਕੁੱਲ ਰਕਮ ਦਾ 105 ਫ਼ੀਸਦ ਰਿਟਰਨ ਮਿਲਦਾ ਹੈ।

ਇਸ ਪਾਲਿਸੀ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਤੁਹਾਡੀ ਰਕਮ ਕਰੀਬ ਡਬਲ ਹੋਣ ਤੋਂ ਇਲਾਵਾ ਹੋਰ ਵੀ ਬੈਨੀਫਿਟ ਮਿਲਦੇ ਹਨ। ਜਿਵੇਂ ਵਿਚਕਾਰ ਪੈਸੇ ਕਢਵਾਉਣ ਦੀ ਸਹੂਲਤ, ਆਪਣਏ ਫੰਡ ਨੂੰ ਸਵਿੱਚ ਕਰਨ ਦੀ ਸਹੂਲਤ, ਬੰਦ ਪਾਲਿਸੀ ਦੁਬਾਰਾ ਸ਼ੁਰੂ ਕਰਨ ਦੀ ਸਹੂਲਤ, ਪ੍ਰੀ-ਲੁਕ ਪੀਰੀਅਡ ਦੀ ਸਹੂਲਤ ਅਤੇ ਇਸ ਪਾਲਿਸੀ 'ਤੇ ਤੁਸੀਂ ਲੋਨ ਵੀ ਲੈ ਸਕਦੇ ਹੋ।

Posted By: Seema Anand