ਦੇਸ਼ ਵਿੱਚ ਡਿਜੀਟਲਾਈਜ਼ੇਸ਼ਨ ਵਿੱਚ ਵਾਧੇ ਨਾਲ ਹੁਣ ਲਗਭਗ ਸਾਰੇ ਬੈਂਕ ਆਪਣੀਆਂ ਜ਼ਿਆਦਾਤਰ ਸੇਵਾਵਾਂ ਆਨਲਾਈਨ ਕਰ ਰਹੇ ਹਨ। ਅਜਿਹੇ 'ਚ ਬੈਂਕ ਨਾਲ ਜੁੜੇ ਜ਼ਿਆਦਾਤਰ ਕੰਮ ਆਨਲਾਈਨ ਜਾਂ ਡਿਜੀਟਲ ਤਰੀਕੇ ਨਾਲ ਘਰ ਬੈਠੇ ਹੀ ਕੀਤੇ ਜਾ ਰਹੇ ਹਨ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਵ ਭਾਰਤੀ ਸਟੇਟ ਬੈਂਕ ਨੇ ਵੀ ਆਪਣੇ ਗਾਹਕਾਂ ਨੂੰ ਘਰ ਬੈਠੇ ਹੀ ਜ਼ਿਆਦਾਤਰ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜੇਕਰ ਤੁਹਾਡੇ ਕੋਲ SBI ਦਾ ਬੱਚਤ ਖਾਤਾ ਅਤੇ ਡੈਬਿਟ ਕਾਰਡ ਹੈ ਅਤੇ ਤੁਸੀਂ ਘਰ ਬੈਠੇ ਆਪਣੇ ਡੈਬਿਟ ਕਾਰਡ ਦਾ ਪਿੰਨ ਜਨਰੇਟ ਕਰਨਾ ਚਾਹੁੰਦੇ ਹੋ, ਤਾਂ ਹੁਣ ਤੁਸੀਂ ਇਹ ਕੰਮ ਆਸਾਨੀ ਨਾਲ ਕਰ ਸਕਦੇ ਹੋ।

ਬੈਂਕ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ

ਦਰਅਸਲ, ਸਟੇਟ ਬੈਂਕ ਆਫ ਇੰਡੀਆ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਹੁਣ ਤੁਸੀਂ ਘਰ ਬੈਠੇ ਆਪਣੇ ਮੋਬਾਈਲ ਫੋਨ ਤੋਂ ਆਪਣੇ ਡੈਬਿਟ ਕਾਰਡ ਦਾ ਪਿੰਨ ਜਨਰੇਟ ਕਰ ਸਕਦੇ ਹੋ। ਬੈਂਕ ਨੇ ਟਵੀਟ ਕਰਕੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਅਤੇ ਇਸ ਵਿੱਚ ਪਿੰਨ ਬਣਾਉਣ ਦੀ ਪੂਰੀ ਪ੍ਰਕਿਰਿਆ ਬਾਰੇ ਦੱਸਿਆ ਹੈ।

ਇਸ ਤਰ੍ਹਾਂ ਕਰੋ ਡੈਬਿਟ ਅਤੇ ਏਟੀਐਮ ਕਾਰਡ ਪਿੰਨ ਜਨਰੇਟ

ਜੇਕਰ ਤੁਹਾਡੇ ਕੋਲ SBI ਦਾ ਡੈਬਿਟ ਕਾਰਡ ਹੈ ਅਤੇ ਤੁਸੀਂ ਇਸਦਾ PIN ਬਣਾਉਣਾ ਚਾਹੁੰਦੇ ਹੋ, ਤਾਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 1800 1234 'ਤੇ ਕਾਲ ਕਰੋ। ਕਾਲ ਕਰਨ ਤੋਂ ਬਾਅਦ, ਤੁਹਾਨੂੰ IVR 'ਤੇ ਆਪਸ਼ਨ ਦਿੱਤੇ ਜਾਣਗੇ।

ਹੁਣ ਤੁਹਾਨੂੰ ਏਟੀਐਮ ਅਤੇ ਡੈਬਿਟ ਕਾਰਡ ਨਾਲ ਜੁੜੇ ਪਿੰਨ ਨੂੰ ਜਨਰੇਟ ਕਰਨ ਲਈ 2 ਦਬਾਉਣੇ ਪੈਣਗੇ। ਇਸ ਤੋਂ ਬਾਅਦ ਪਿੰਨ ਜਨਰੇਟ ਕਰਨ ਲਈ 1 ਨੂੰ ਦਬਾਉਣ ਦੀ ਲੋੜ ਹੈ। ਜੇਕਰ ਤੁਸੀਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਕਾਲ ਕਰ ਰਹੇ ਹੋ ਤਾਂ 1 ਦਬਾਓ।

ਇਸ ਤੋਂ ਬਾਅਦ ਕਾਰਡ ਦੇ ਆਖਰੀ 5 ਅੰਕ ਦਿਓ ਜਿਸ ਦਾ ਪਿੰਨ ਤੁਸੀਂ ਬਣਾਉਣਾ ਚਾਹੁੰਦੇ ਹੋ ਅਤੇ ਪੁਸ਼ਟੀ ਕਰਨ ਲਈ 5 ਦਬਾਓ। ਹੁਣ ਆਪਣੇ ਬੈਂਕ ਖਾਤਾ ਨੰਬਰ ਦੇ ਆਖਰੀ 5 ਅੰਕ ਦਾਖਲ ਕਰੋ ਅਤੇ ਪੁਸ਼ਟੀ ਕਰਨ ਲਈ 1 ਦਬਾਓ।

ਇਸ ਤੋਂ ਬਾਅਦ ਆਪਣਾ ਜਨਮ ਸਾਲ ਦਰਜ ਕਰੋ। ਹੁਣ ਪਿੰਨ ਤੁਹਾਡੇ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ। ਮੋਬਾਈਲ ਨੰਬਰ 'ਤੇ ਪਿੰਨ ਪ੍ਰਾਪਤ ਕਰਨ ਤੋਂ ਬਾਅਦ, 24 ਘੰਟਿਆਂ ਦੇ ਅੰਦਰ ਕਿਸੇ ਵੀ ਨਜ਼ਦੀਕੀ SBI ATM 'ਤੇ ਜਾਓ ਅਤੇ ਆਪਣੀ ਇੱਛਾ ਅਨੁਸਾਰ PIN ਬਦਲੋ।

Posted By: Tejinder Thind