ਜੇਐੱਨਐੱਨ, ਨਵੀਂ ਦਿੱਲੀ : ਭਾਰਤ ਦੇ ਦਿੱਗਜ਼ ਉਦਯੋਗਪਤੀ ਗੌਤਮ ਅਡਾਨੀ ਏਸ਼ੀਆ ਦੇ ਦੂਸਰੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੇਨੀਅਰਜ਼ ਇੰਡੈਕਸ ਮੁਤਾਬਕ ਜਾਇਦਾਦ ਦੇ ਮਾਮਲੇ ’ਚ ਚੀਨ ਨੂੰ ਝੋਂਗ ਸ਼ਾਨਸ਼ਾਨ ਨੂੰ ਪਛਾੜ ਕੇ ਅਡਾਨੀ ਨੇ ਇਹ ਸਥਾਨ ਹਾਸਲ ਕੀਤਾ ਹੈ। ਅਡਾਨੀ ਸਮੂਹ ਦੇ ਕੰਪਨੀਆਂ ਦੇ ਸ਼ੇਅਰਾਂ ’ਚ ਪਿਛਲੇ ਕੁਝ ਮਹੀਨੇ ’ਚ ਜ਼ਬਰਦਸਤ ਤੇਜ਼ੀ ਦੀ ਬਦੌਲਤ ਵਿਸ਼ਵ ਦੇ ਸ਼ਾਹੂਕਾਰਾਂ ਦੀ ਲਿਸਟ ’ਚ ਗੌਤਮ ਅਡਾਨੀ ਦੇ ਸਥਾਨ ’ਚ ਲਗਾਤਾਰ ਸੁਧਾਰ ਹੋਇਆ ਹੈ।

ਉਹ ਬਲੂਮਰਗ ਦੀ ਇਸ ਲਿਸਟ ’ਚ 14ਵੇਂ ਸਥਾਨ ’ਤੇ ਪਹੁੰਚ ਗਏ ਹਨ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ 13ਵੇਂ ਸਥਾਨ ’ਤੇ ਹਨ। ਇਸੇ ਤਰ੍ਹਾਂ ਅਡਾਨੀ ਬਲੂਮਰਗ ਲਿਸਚ ’ਚ ਅੰਬਾਨੀ ਤੋਂ ਇਕ ਪਾਇਦਾਨ ਪਿੱਛੇ ਹੈ।

ਬਲੂਮਰਗ ਬਿਲੇਨੀਅਰ ਇੰਡੈਕਸ ਮੁਤਾਬਕ ਅਡਾਨੀ ਦਾ ਕੁੱਲ ਨੈੱਟ ਵਰਥ 66.5 ਬਿਲੀਅਨ ਡਾਲਰ ’ਤੇ ਪਹੁੰਚ ਗਿਆ ਹੈ। ਇਸ ਸਾਲ ਅਡਾਨੀ ਦੀ ਜਾਇਦਾਦ ’ਚ 32.7 ਡਾਲਰ ਦਾ ਇਜ਼ਾਫ਼ਾ ਹੋਇਆ ਹੈ। ਉਥੇ ਅੰਬਾਨੀ ਦੀ ਕੁੱਲ ਜਾਇਦਾਦ 76.5 ਬਿਲੀਅਨ ਡਾਲਰ ਹੈ। ਉਥੇ ਸ਼ਾਨਸ਼ਾਨ ਦੇ ਕੁੱਲ ਨੈੱਟ ਵਾਰਥ ਦਾ ਮੁਲਾਂਕਣ 63.6 ਬਿਲੀਅਨ ਡਾਲਰ ਕੀਤਾ ਗਿਆ ਹੈ।

Posted By: Sunil Thapa