Gas Cylinders Booking : ਨਈ ਦੁਨੀਆ, ਨਵੀਂ ਦਿੱਲੀ : ਕੋਰੋਨਾ ਦੇ ਵਧਦੇ ਲਾਗ ਨੇ ਰਸੋਈ ਗੈਸ ਨਿਰਮਾਤਾ ਕੰਪਨੀਆਂ ਨੂੰ ਇਕ ਵਾਰ ਫਿਰ ਆਪਣੀ ਪੁਰਾਣੀ ਵਿਵਸਥਾ 'ਚ ਬਦਲਾਅ ਕਰਨ ਲਈ ਮਜਬੂਰ ਕਰ ਦਿੱਤਾ ਹੈ। ਖਪਤਕਾਰਾਂ ਨੂੰ ਸਹੂਲਤ ਦੇਣ ਲਈ ਐੱਲਪੀਜੀ ਨਿਰਮਾਤਾ ਕੰਪਨੀਆਂ ਨੇ ਹੁਣ ਵ੍ਹਟਸਐਪ ਜ਼ਰੀਏ ਸਿਲੰਡਰ ਦੀ ਬੁਕਿੰਗ ਦੀ ਸਹੂਲਤ ਸ਼ੁਰੂ ਕੀਤੀ ਹੈ।

ਇਸ ਦੇ ਲਈ ਖਪਤਕਾਰਾਂ ਨੂੰ ਕੰਪਨੀ ਦੇ ਸਮਾਰਟ ਲਾਈਨ ਨੰਬਰ ਨੂੰ ਵ੍ਹਟਸਐਪ ਨਾਲ ਜੋੜਨਾ ਪਵੇਗਾ। ਇਸ ਨੂੰ ਐਡ ਕਰਦਿਆਂ ਹੀ ਮੋਬਾਈਲ ਦੀ ਸਕ੍ਰੀਨ 'ਤੇ ਇਹ ਨਜ਼ਰ ਆਉਣ ਲੱਗੇਗਾ। ਇਸ ਜ਼ਰੀਏ ਸਿਲੰਡਰ ਦੀ ਬੁਕਿੰਗ ਕਰਵਾਈ ਜਾ ਸਕੇਗੀ। ਬੁਕਿੰਗ ਲਈ ਖਪਤਕਾਰ ਨੰਬਰ ਟਾਈਪ ਕਰਨਾ ਪਵੇਗਾ। ਇਸ ਤੋਂ ਤੁਰੰਤ ਬਾਅਦ ਵ੍ਹਟਸਐਪ 'ਚ ਹੀ ਕਨਫਰਮ ਦੀ ਸੂਚਨਾ ਮਿਲ ਜਾਵੇਗੀ।

ਬੁਕਿੰਗ ਕਨਫਰਮ ਹੁੰਦਿਆਂ ਹੀ ਮਿਲੇਗਾ ਓਟੀਪੀ ਨੰਬਰ

ਇਕ ਅਗਸਤ ਤੋਂ ਇਕ ਹੋਰ ਨਵੀਂ ਵਿਵਸਥਾ ਸ਼ੁਰੂ ਹੋ ਰਹੀ ਹੈ। ਸਿਲੰਡਰ ਦੀ ਕਾਲਾਬਾਜ਼ਾਰੀ ਰੋਕਣ ਤੇ ਕੋਰੋਨਾ ਇਨਫੈਕਸ਼ਨ ਦੇ ਦੌਰ 'ਚ ਖਪਤਾਕਾਰਾਂ ਨੂੰ ਵੇਲੇ ਸਿਰ ਡਿਲਿਵਰੀ ਮਿਲੇ, ਇਸ ਲਈ ਐੱਲਪੀਜੀ ਕੰਪਨੀ ਦੇ ਜਿਸ ਨੰਬਰ 'ਤੇ ਖਪਤਕਾਰ ਗੈਸ ਦੀ ਬੁਕਿੰਗ ਕਰਨਗੇ, ਉਸੇ ਨੰਬਰ 'ਤੇ ਓਟੀਪੀ ਜਾਰੀ ਕਰੇਗੀ।

ਡਿਲਿਵਰੀ ਬੁਆਏ ਜਦੋਂ ਸਿਲੰਡਰ ਦੀ ਡਿਲਿਵਰੀ ਕਰਨਗੇ ਉਦੋਂ ਓਟੀਪੀ ਦੱਸਣਾ ਪਵੇਗਾ। ਕੰਪਨੀ ਦੇ ਸਾਫਟਵੇਅਰ 'ਚ ਅਪਲੋਡ ਹੁੰਦਿਆਂ ਹੀ ਪਤਾ ਚੱਲ ਜਾਵੇਗਾ ਕਿ ਡਿਲਿਵਰੀ ਬੁਆਏ ਨੇ ਸਿਲੰਡਰ ਦੀ ਸਪਲਾਈ ਕਰ ਦਿੱਤੀ ਹੈ। ਓਟੀਪੀ ਜ਼ਰੀਏ ਕੰਪਨੀ ਡਲਿਵਰ ਹੋਣ ਵਾਲੇ ਇਕ-ਇਕ ਸਿਲੰਡਰ ਦਾ ਹਿਸਾਬ ਰੱਖੇਗੀ।

Posted By: Seema Anand