ਨਈ ਦੁਨੀਆ, ਨਵੀਂ ਦਿੱਲੀ : ਕੋਰੋਨਾ ਮਹਾਸੰਕਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਆਮ ਜਨਤਾ ਨਾਲ ਜੁੜੀਆਂ ਕਈ ਚੀਜ਼ਾਂ 'ਚ ਰਿਆਇਤ ਦਿੱਤੀ ਹੈ। ਇਸ ਤੋਂ ਇਲਾਵਾ ਕਈ ਜ਼ਰੂਰੀ ਡੈੱਡਲਾਈਨ ਵੀ ਸਰਕਾਰ ਨੇ ਅੱਗੇ ਵਧ ਕੇ 30 ਜੂਨ ਕਰ ਦਿੱਤੀ ਸੀ। ਹੁਣ ਇਹ ਡੈੱਡਲਾਈਨ ਖ਼ਤਮ ਹੋ ਜਾ ਰਹੀ ਹੈ। ਹਾਲਾਂਕਿ ITR ਦਾਖ਼ਲ ਕਰਨਾ, ਪੈਨ-ਆਧਾਰ ਲਿੰਕਿੰਗ ਵਰਗੀ ਡੈੱਡਲਾਈਨ ਨੂੰ ਸਰਕਾਰ ਨੇ ਅੱਗੇ ਵਧਾ ਦਿੱਤਾ ਹੈ ਪਰ ਕੁਝ ਰਿਆਇਤਾਂ 'ਤੇ ਮਿਲਣ ਵਾਲੀ ਛੋਟ 1 ਜੁਲਾਈ ਤੋਂ ਖ਼ਤਮ ਹੋਣ ਜਾ ਰਹੀ ਹੈ। ਅਜਿਹੇ ਵਿਚ ਜੇਕਰ ਇਸ 'ਤੇ ਧਿਆਨ ਨਹੀਂ ਦਿੱਤਾ ਤਾਂ ਇਹ ਨੁਕਸਾਨ ਪਹੁੰਚਾ ਸਕਦਾ ਹੈ। ਜਾਣੋ ਸਰਕਾਰ ਵੱਲੋਂ ਦਿੱਤੀਆਂ ਕਿਹੜੀਆਂ ਛੋਟਾਂ ਬੁੱਧਵਾਰ (1 ਜੁਲਾਈ, 2020) ਤੋਂ ਖ਼ਤਮ ਹੋਣ ਜਾ ਰਹੀ ਹੈ।

ATM Withdrawl Charges :

ਕੋਰੋਨਾ ਸੰਕਟ ਕਾਰਨ ਲਾਗੂ ਕੀਤੇ ਗਏ ਲਾਕਡਾਊਨ ਤੋਂ ਬਾਅਦ ਸਰਕਾਰ ਨੇ ATM ਤੋਂ Cash Withdrawl 'ਤੇ ਲੱਗਣ ਵਾਲੇ ਚਾਰਜ ਨਹੀਂ ਦੇਣਾ ਪਵੇਗਾ। 1 ਜੁਲਾਈ ਨੂੰ ਇਹ ਛੋਟ ਖ਼ਤਮ ਹੋਣ ਜਾ ਰਹੀ ਹੈ।

Saving Account Bank Balance :

ਇਕ ਜੁਲਾਈ ਤੋਂ ਜੇਕਰ ਤੁਹਾਡੇ ਬੈਂਕ ਖਾਤੇ 'ਚ ਤੈਅ ਘੱਟੋ-ਘੱਟ ਰਕਮ ਨਹੀਂ ਰਹਿੰਦੀ ਹੈ ਤਾਂ ਬੈਂਕ ਇਸ 'ਤੇ ਪੈਨਲਟੀ ਵਸੂਲ ਸਕੇਗਾ। ਦੱਸ ਦੇਈਏ ਕਿ ਹਰੇਕ ਬੈਂਕ ਆਪਣੇ ਹਿਸਾਬ ਨਾਲ ਘੱਟੋ-ਘੱਟ ਰਕਮ ਖਾਤੇ 'ਚ ਨਾ ਹੋਣ 'ਤੇ ਪੈਨਲਟੀ ਲੈਂਦਾ ਹੈ। ਇਸ ਵਜ੍ਹਾ ਨਾਲ ਔਸਤ ਰਕਮ ਨੂੰ ਬੈਂਕ ਖਾਤੇ 'ਚ ਮੇਨਟੇਨ ਕਰਨਾ ਜ਼ਰੂਰੀ ਹੁੰਦਾ ਹੈ। ਹੁਣ ਤਕ ਇਸ ਛੋਟ ਨੂੰ ਜੂਨ ਤੋਂ ਅੱਗੇ ਵਧਾਉਣ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ।

PF Advance

ਕੋਰੋਨਾ ਸੰਕਟ ਦੌਰਾਨ ਆਮ ਲੋਕਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਨੂੰ ਆਪਣੇ ਪੀਐੱਫ ਖਾਤੇ 'ਚੋਂ ਤੈਅ ਸ਼ਰਤਾਂ ਸਮੇਤ ਰਕਮ ਨਿਕਾਸੀ ਦੀ ਇਜਾਜ਼ਤ ਦਿੱਤੀ ਸੀ। ਇਹ ਛੋਟ 30 ਜੂਨ ਤਕ ਦਿੱਤੀ ਗਈ ਸੀ। 1 ਜੁਲਾਈ ਤੋਂ ਹੁਣ ਕੋਈ ਵੀ ਖਾਤਾਧਾਰਕ ਪੀਐੱਫ ਐਡਵਾਂਸ ਕਲੇਮ ਨਹੀਂ ਕਰ ਸਕਣਗੇ। ਦੱਸ ਦੇਈਏ ਕਿ ਸਰਕਾਰ ਦੀ ਛੋਟ ਤੋਂ ਬਾਅਦ ਲੱਖਾਂ ਲੋਕਾਂ ਨੇ ਆਪਣੇ ਪੀਐੱਫ ਖਾਤੇ 'ਚੋਂ ਪੈਸਾ ਕੱਢਿਆ ਸੀ।

Service Tax

ਸਰਕਾਰ ਵੱਲੋਂ ਪੇਸ਼ ਕੀਤੀ ਗਈ 'ਸਭ ਦਾ ਵਿਸ਼ਵਾਸ ਯੋਜਨਾ' ਦੇ ਭੁਗਤਾਨ ਦੀ ਅੰਤਿਮ ਤਾਰੀਕ 30 ਜੂਨ ਸੀ। 1 ਜੂਨ ਤੋਂ ਇਸ ਸਕੀਮ ਦਾ ਲਾਭ ਨਹੀਂ ਮਿਲ ਸਕੇਗਾ। ਇਸ ਵਿਚ ਸਰਵਿਸ ਟੈਕਸ ਤੇ ਜੀਐੱਸਟੀ ਨਾਲ ਜੁੜੇ ਪੁਰਾਣੇ ਲੰਬਿਤ ਮਾਮਲਿਆਂ ਦਾ ਹੱਲ ਕੀਤਾ ਜਾ ਰਿਹਾ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 30 ਜੂਨ ਤੋਂ ਬਾਅਦ ਇਸ ਸਕੀਮ ਦੀ ਡੈੱਡਲਾਈਨ ਨਹੀਂ ਵਧਾਈ ਜਾਵੇਗੀ।

Posted By: Seema Anand