ਨਵੀਂ ਦਿੱਲੀ : ਫਰੀ ਵਿਚ ਐਲਪੀਜੀ ਸਿਲੰਡਰ ਲੈਣ ਦੇ ਚਾਹਵਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। 31 ਜਨਵਰੀ ਤਕ ਐਲਪੀਜੀ ਸਿਲੰਡਰ ਬੁੱਕ ਕਰਨ ’ਤੇ ਮੁਫ਼ਤ ਵਿਚ ਤੁਹਾਡੇ ਘਰ ਗੈਸ ਸਿਲੰਡਰ ਪਹੁੰਚ ਜਾਵੇਗਾ। ਹੈ ਨਾ ਹੈਰਾਨੀ ਵਾਲੀ ਗੱਲ। ਹੁਣ ਤੁਸੀਂ ਜਾਨਣਾ ਚਾਹੋਗੇ ਇਸ ਆਫਰ ਦਾ ਮਜ਼ਾ ਕਿਵੇਂ ਲਿਆ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ। ਇਹ ਖਾਸ ਆਕਰਸ਼ਕ ਆਫਰ ਮੋਬਾਈਲ ਵਾਲੇਟ ਪਲੇਟਫਾਰਮ ਪੇਟੀਐਮ ਆਪਣੇ ਗਾਹਕਾਂ ਲਈ ਲੈ ਕੇ ਆਇਆ ਹੈ। ਇਸ ਆਫਰ ਤਹਿਤ ਇਥ ਵਾਰ ਪੇਟੀਐਮ ਜ਼ਰੀਏ ਗੈਸ ਸਿਲੰਡਰ ਬੁੱਕ ਕਰਨਾ ਹੋਵੇਗਾ ਤੇ ਜਿੰਨੇ ਰੁਪਏ ਵਿਚ ਤੁਸੀਂ ਸਿਲੰਡਰ ਬੁੱਕ ਕਰੋਗੇ ਓਨੇ ਹੀ ਪੈਸੇ ਤੁਹਾਨੂੰ ਵਾਪਸ ਕੈਸ਼ਬੈਕ ਆਫਰ ਜ਼ਰੀਏ ਮਿਲ ਜਾਣਗੇ। ਖਾਸ ਗੱਲ ਇਹ ਹੈ ਪੇਟੀਐਮ ਦੀ ਇਸ ਆਫਰ ਜ਼ਰੀਏ ਤੁਸੀਂ ਕਿਸੇ ਵੀ ਕੰਪਨੀ ਦਾ ਸਿਲੰਡਰ ਬੁੱਕ ਕਰਵਾ ਸਕਦੇ ਹੋ।

ਜਾਣੋ ਕਿਵੇਂ ਲੈ ਸਕਦੇ ਇਸ ਆਫਰ ਦਾ ਲਾਭ

ਇਸ ਆਫਰ ਦਾ ਫਾਇਦਾ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ ਜਿਹਡ਼ੇ ਪਹਿਲੀ ਵਾਰ ਪੇਟੀਐਮ ਜ਼ਰੀਏ ਗੈਸ ਸਿਲੰਡਰ ਦੀ ਬੁਕਿੰਗ ਕਰ ਰਹੇ ਹਨ। ਆਫਰ ਦਾ ਲਾਭ ਲੈਣ ਲਈ ਸਭ ਤੋਂ ਪਹਿਲਾਂ ਮੋਬਾਈਲ ਵਿਚ ਪੇਟੀਐਮ ਐਪ ਡਾਊਨਲੋਡ ਕਰੋ।

ਹੁਣ ਪੇਟੀਐਮ ਜ਼ਰੀਏ ਐਲਪੀਜੀ ਗੈਸ ਸਿਲੰਡਰ ਦੀ ਬੁਕਿੰਗ ਕਰੋ। ਇਸ ਤੋਂ ਬਾਅਦ 700 ਰੁਪਏ ਤਕ ਦਾ ਕੈਸ਼ ਬੈਕ ਦਾ ਮਜ਼ਾ ਲੈ ਸਕਦੇ ਹੋ।

ਗੈਸ ਸਿਲੰਡਰ ਬੁੱਕ ਕਰਾਉਣ ਲਈ ਫਾਲੋ ਕਰੋ ਇਹ ਸਟੈਪਸ

  • ਮੋਬਾਈਲ ’ਤੇ ਪੇਟੀਐਮ ਐਪ ਖੋਲ੍ਹੋ।
  • ਉਸ ’ਤੇ 'recharge and pay bills' ’ਤੇ ਕਲਿੱਕ ਕਰੋ।
  • ਹੁਣ 'book a cylinder' ਆਪਸ਼ਨ ’ਤੇ ਜਾਓ।
  • ਇੰਡੇਨ, ਐਚਪੀ, ਭਾਰਤ ਗੈਸ ਵਿਚੋਂ ਆਪਣਾ ਗੈਸ ਕੁਨੈਕਸ਼ਨ ਚੁਣੋ।
  • ਰਜਿਸਟਰਡ ਮੋਬਾਈਲ ਨੰਬਰ ਜਾਂ ਆਪਣਾ ਐਲਪੀਜੀ ਵੱਲੋਂ ਦਿੱਤਾ ਗਿਆ ਆਈਡੀ ਦਰਜ ਕਰੋ।
  • ਹੁਣ ਪੇਮੈਂਟ ਦੇ ਬਟਨ ’ਤੇ ਕਲਿੱਕ ਕਰੋ।
  • ਅਦਾਇਗੀ ਕਰਨ ਤੋਂ ਪਹਿਲਾਂ ਆਫਰ ’ਤੇ 'FIRSTLPG' ਪ੍ਰੋਮੋ ਕੋਡ ਭਰੋ।
  • ਹੁਣ ਅਦਾਇਗੀ ਕਰਨ ਤੋਂ ਬਾਅਦ ਤੁਹਾਨੂੰ ਇਕ ਸਕ੍ਰੈਚ ਕੂਪਨ ਮਿਲੇਗਾ। 24 ਘੰਟਿਆਂ ਵਿਚ ਕੈਸ਼ਬੈਕ ਮਨੀ ਤੁਹਾਡੇ ਵਾਲੇਟ ਵਿਚ ਆ ਜਾਵੇਗੀ।

ਯਾਦ ਰੱਖਣਾ ਇਹ ਆਫਰ ਸਿਰਫ 31 ਜਨਵਰੀ ਤਕ ਹੈ ਤੇ ਸਿਰਫ਼ ਉਨ੍ਹਾਂ ਗਾਹਕਾਂ ਲਈ ਹੈ ਜੋ ਪਹਿਲੀ ਵਾਰ ਗੈਸ ਸਿਲੰਡਰ ਦੀ ਬੁਕਿੰਗ ਪੇਟੀਐਮ ਐਪ ਜ਼ਰੀਏ ਕਰ ਰਹੇ ਹਨ।

Posted By: Tejinder Thind